ਭਾਰਤ ਦੀ ਹਾਰ ਦਾ ਸਿਲਸਿਲਾ ਜਾਰੀ, ਵਨ-ਡੇ ''ਚ ਵੀ ਦੱ. ਅਫਰੀਕਾ ਨੇ ਦਿੱਤੀ ਕਰਾਰੀ ਮਾਤ (ਦੇਖੋ ਤਸਵੀਰਾਂ)
Sunday, Oct 11, 2015 - 06:05 PM (IST)

ਕਾਨਪੁਰ- ਟੀ-20 ਲੜੀ ਹਾਰਨ ਤੋਂ ਬਾਅਦ ਭਾਰਤੀ ਟੀਮ ਦੀ ਹਾਰ ਦਾ ਸਿਲਸਿਲਾ ਵਨ-ਡੇ ਲੜੀ ''ਚ ਵੀ ਜਾਰੀ ਹੈ। ਇਥੇ ਖੇਡੇ ਗਏ ਪਹਿਲੇ ਵਨ-ਡੇ ''ਚ ਭਾਰਤ ਨੂੰ ਦੱਖਣੀ ਅਫਰੀਕਾ ਨੇ 5 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਦੀਆਂ 303 ਦੌੜਾਂ ਦੇ ਜਵਾਬ ''ਚ ਭਾਰਤ ਸੱਤ ਵਿਕਟਾਂ ਦੇ ਨੁਕਸਾਨ ''ਤੇ 298 ਦੌੜਾਂ ਹੀ ਬਣਾ ਸਕਿਆ। ਹਾਲਾਂਕਿ ਰੋਹਿਤ ਸ਼ਰਮਾ ਨੇ 150 ਦੌੜਾਂ ਬਣਾ ਕੇ ਭਾਰਤੀ ਪਾਰੀ ''ਚ ਖਾਸ ਯੋਗਦਾਨ ਦਿੱਤਾ।
ਉਧਰ, ਦੱਖਣ ਅਫਰੀਕੀ ਬੱਲੇਬਾਜ਼ ਏ. ਬੀ. ਡਿਵਿਲੀਅਰਜ਼ ਨੇ ਆਖਰੀ ਓਵਰਾਂ ''ਚ ਬਿਹਤਰੀਨ ਬੱਲੇਬਾਜ਼ੀ ਕਰਦੇ ਹੋਏ 104 ਦੌੜਾਂ ਬਣਾਈਆਂ। ਆਖਰੀ ਓਵਰ ਤਕ ਚੱਲੇ ਇਸ ਰੁਮਾਂਚਕ ਮੈਚ ''ਚ ਭਾਰਤੀ ਬੱਲੇਬਾਜ਼ ਆਪਣਾ ਦਮਖਮ ਦਿਖਾਉਣ ''ਚ ਅਸਫਲ ਰਹੇ ਤੇ ਅਫਰੀਕੀ ਗੇਂਦਬਾਜ਼ਾਂ ਨੇ ਦਬਾਅ ਬਣਾਉਂਦੇ ਹੋਏ ਜਿੱਤ ਹਾਸਲ ਕੀਤੀ।