ਗਾਂਗੁਲੀ ਨੂੰ BCCI ਪ੍ਰਧਾਨ ਬਣਾਉਣ ਦੀ ਸੰਭਾਵਨਾ 'ਤੇ ਮੌਜੂਦਾ ਪ੍ਰਧਾਨ ਨੇ ਦਿੱਤਾ ਇਹ ਬਿਆਨ

10/14/2019 4:28:03 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੌਜੂਦਾ ਕਾਰਜਵਾਹਕ ਪ੍ਰਧਾਨ ਸੀ. ਕੇ. ਖੰਨਾ ਨੇ ਸੌਰਵ ਗਾਂਗੁਲੀ ਨੂੰ ਇਸ ਅਹੁਦੇ 'ਤੇ ਬਿਠਾਉਣ ਦੇ ਫੈਸਲੇ ਦੀ ਜੰਮ ਕੇ ਸ਼ਲਾਘਾ ਕੀਤੀ ਹੈ। ਸੀ. ਕੇ. ਖੰਨਾ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਹੁਣ ਬੀ. ਸੀ. ਸੀ. ਆਈ. ਦੇ ਪ੍ਰਧਾਨ ਬਣਨ ਜਾ ਰਹੇ ਹਨ। ਉਨ੍ਹਾਂ ਕੋਲ ਖਿਡਾਰੀ ਅਤੇ ਕਪਤਾਨ ਹੋਣ ਦਾ ਤਜਰਬਾ ਹੈ। ਗਾਂਗੁਲੀ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਸੀ. ਏ. ਬੀ.) ਦੇ ਪ੍ਰਧਾਨ ਹਨ ਅਤੇ ਨਾਲ ਹੀ ਕ੍ਰਿਕਟ ਐਡਵਾਈਜ਼ਰੀ ਕਮੇਟੀ (ਸੀ. ਏ. ਸੀ.) ਦੇ ਮੈਂਬਰ ਹਨ।
PunjabKesari
ਖੰਨਾ ਨੂੰ ਉਮੀਦ ਹੈ ਕਿ ਗਾਂਗੁਲੀ ਬੀ. ਸੀ. ਸੀ. ਆਈ. ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਨੂੰ ਵੀ ਬਖੂਬੀ ਨਿਭਾਉਣਗੇ। ਉਹ ਬੀ. ਸੀ. ਸੀ. ਆਈ. ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਚੰਗਾ ਫੈਸਲਾ ਸਾਬਤ ਹੋਵੇਗਾ, ਕਿਉਂਕਿ ਬੀ. ਸੀ. ਸੀ. ਆਈ. ਲਈ ਪਿਛਲਾ ਕੁਝ ਸਮਾਂ ਮੁਸ਼ਕਲਾਂ ਭਰਿਆ ਰਿਹਾ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਲੀਡਰਸ਼ਿਪ 'ਚ ਪੂਰੀ ਟੀਮ ਮਿਲ ਕੇ ਕੰਮ ਕਰੇਗੀ ਅਤੇ ਉਨ੍ਹਾਂ ਦੇ ਕਾਰਜਕਾਲ 'ਚ ਚੰਗਾ ਕੰਮ ਹੋਵੇਗਾ। ਮੈਂ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।''


Tarsem Singh

Content Editor

Related News