ਸੌਰਭ ਥਾਈਲੈਂਡ ਓਪਨ ਕੁਆਲੀਫਾਇਰ ਦੇ ਦੂਜੇ ਦੌਰ 'ਚ

07/30/2019 12:42:06 PM

ਬੈਂਕਾਕ— ਭਾਰਤ ਦੇ ਸੌਰਭ ਵਰਮਾ ਨੇ ਸਿੱਧੀ ਗੇਮ 'ਚ ਜਿੱਤ ਦੇ ਨਾਲ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਲੀਫਿਕੇਸ਼ਨ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ ਪਰ ਅਜੈ ਜੈਰਾਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੌਰਭ ਨੇ ਥਾਈਲੈਂਡ ਦੇ ਕੰਤਾਵਤ ਲੀਲਾਵੇਚਾਬੁਤਰ ਨੂੰ 21-18,21-19 ਨਾਲ ਹਰਾਇਆ ਪਰ ਜੈਰਾਮ ਨੂੰ ਕੁਆਲੀਫਾਇਰ ਦੇ ਪਹਿਲੇ ਦੌਰ 'ਚ ਚੀਨ ਦੇ ਝਾਉ ਝੀ ਦੀ ਦੇ ਖਿਲਾਫ 16-21,13- 21 ਨਾਲ ਹਾਰ ਝੇਲਨੀ ਪਈ। ਸੌਰਭ ਹੁਣ ਮੁੱਖ ਡ੍ਰਾ 'ਚ ਜਗ੍ਹਾ ਬਣਾਉਣ ਲਈ ਝਾਉ ਨਾਲ ਭਿੜਣਗੇ। PunjabKesariਮਹਿਲਾ ਸਿੰਗਲ 'ਚ ਪੀ. ਵੀ. ਸਿੰਧੂ ਤੋਂ ਇਲਾਵਾ ਪੁਰਸ਼ ਸਿੰਗਲ 'ਚ ਬੀ ਸਾਈ ਪ੍ਰਣੀਤ, ਕਿਦਾਂਬੀ ਸ਼੍ਰੀਕਾਂਤ,  ਐੱਚ, ਐੱਸ ਪ੍ਰਣਏ ਤੇ ਪਾਰੂਪੱਲੀ ਕਸ਼ਿਅਪ ਜਿਹੇ ਭਾਰਤੀ ਖਿਡਾਰੀ ਇਸ ਬੀ. ਡਬਲਿਊ. ਐੱਫ ਵਰਲਡ ਟੂਰ ਸੁਪਰ 500 ਟੂਰਨਾਮੈਂਟ ਦੇ ਮੁੱਖ ਡ੍ਰਾ 'ਚ ਚੁਣੌਤੀ ਪੇਸ਼ ਕਰਣਗੇ।


Related News