ਭਾਰਤੀ ਗੋਲਫਰ ਅਦਿਤੀ ਅਸ਼ੋਕ ਅਦਿਤੀ ਦੀ ਮਜਬੂਤ ਸ਼ੁਰੂਆਤ

Saturday, Jul 13, 2019 - 11:29 AM (IST)

ਭਾਰਤੀ ਗੋਲਫਰ ਅਦਿਤੀ ਅਸ਼ੋਕ ਅਦਿਤੀ ਦੀ ਮਜਬੂਤ ਸ਼ੁਰੂਆਤ

ਸਪੋਰਸਟ ਡੈਸਕ— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਮੈਰਾਥਨ ਕਲਾਸਿਕ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਚਾਰ ਅੰਡਰ 67 ਦਾ ਕਾਰਡ ਖੇਡਿਆ ਜਿਸ ਦੇ ਨਾਲ ਉਹ ਸੰਯੁਕਤ ਰੂਪ ਨਾਲ 11ਵੇਂ ਸਥਾਨ 'ਤੇ ਚੱਲ ਰਹੀ ਹੈ। ਅਦਿਤੀ ਨੇ ਪੰਜ ਬਰਡੀ ਤੇ ਸਿਰਫ਼ ਇਕ ਬੋਗੀ ਲਗਾਈ। ਉਹ ਸਿਖਰ 'ਤੇ ਚੱਲ ਰਹੀ ਕਨਾਡਾ ਦੀ ਏਲੇਨਾ ਸ਼ਾਰਪ ਤੇ ਦੱਖਣ ਕੋਰੀਆ ਦੀ ਯੰਗਿਨ ਚੁਨ ਤੋਂ ਤਿੰਨ ਸ਼ਾਟ ਪਿੱਛੇ ਹਨ। ਅਦਿਤੀ ਅੱਠ ਹੋਰ ਖਿਡਾਰੀਆਂ ਦੇ ਨਾਲ ਸੰਯੁਕਤ ਰੂਪ ਨਾਲ 11ਵੇਂ ਸਥਾਨ 'ਤੇ ਬਣੀ ਹੋਈ ਹੈ।PunjabKesari


Related News