SL v IND : ਟੀ20 ਡੈਬਿਊ ''ਚ ਪ੍ਰਿਥਵੀ ਸ਼ਾਹ ਦੇ ਨਾਂ ਦਰਜ ਹੋਇਆ ਇਹ ਰਿਕਾਰਡ
Monday, Jul 26, 2021 - 12:15 AM (IST)
ਨਵੀਂ ਦਿੱਲੀ- ਸ਼੍ਰੀਲੰਕਾ ਦੇ ਵਿਰੁੱਧ ਟੀ-20 ਸੀਰੀਜ਼ ਦੇ ਤਹਿਤ ਪਹਿਲੇ ਟੀ-20 ਵਿਚ ਭਾਰਤ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਮੌਕਾ ਦਿੱਤਾ ਗਿਆ। ਉਹ ਆਪਣੇ ਡੈਬਿਊ ਮੈਚ ਵਿਚ ਹੀ ਪ੍ਰਭਾਵਿਤ ਕਰਨ ਵਿਚ ਅਸਫਲ ਰਹੇ। ਪ੍ਰਿਥਵੀ ਪਹਿਲੀ ਹੀ ਗੇਂਦ 'ਤੇ ਵਿਕਟਕੀਪਰ ਦੇ ਹੱਥੋਂ ਕੈਚ ਆਊਟ ਹੋ ਗਏ। ਇਸ ਦੇ ਨਾਲ ਹੀ ਉਸਦੇ ਨਾਂ 'ਤੇ ਡੈਬਿਊ ਮੈਚ ਵਿਚ 'ਗੋਲਡਨ ਡਕ' ਬਣਨ ਦਾ ਅਜੀਬ ਰਿਕਾਰਡ ਦਰਜ ਹੋ ਗਿਆ। ਉਸ ਤੋਂ ਪਹਿਲਾਂ ਇਹ ਰਿਕਾਰਡ ਕੇ. ਐੱਲ. ਰਾਹੁਲ ਵੀ ਆਪਣੇ ਨਾਂ ਕਰ ਚੁੱਕੇ ਹਨ। ਦੇਖੋਂ ਲਿਸਟ-
ਇਹ ਖ਼ਬਰ ਪੜ੍ਹੋ- ਕੈਲੀਫੋਰਨੀਆ ਦੀ ਸਭ ਤੋਂ ਵੱਡੀ ਜੰਗਲਾਂ ਦੀ ਅੱਗ ’ਚ ਕਈ ਘਰ ਸੁਆਹ
ਡੈਬਿਊ ਮੈਚ ਵਿਚ 'ਗੋਲਡਨ ਡਕ'
ਮੁਨਾਫ ਪਟੇਲ (2011)
ਪਿਊਸ਼ ਚਾਵਲਾ (2012)
ਕੇ. ਐੱਲ. ਰਾਹੁਲ (2016)
ਪ੍ਰਿਥਵੀ ਸ਼ਾਹ (2021)
ਇਹ ਖ਼ਬਰ ਪੜ੍ਹੋ- ਭਾਰਤ ’ਚ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ 90 ਫੀਸਦੀ ਖਪਤਕਾਰ
ਭਾਰਤ ਦੇ ਲਈ ਓਪਨਿੰਗ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ
ਟੈਸਟ- ਵਿਜੇ ਮੇਹਰਾ (17 ਸਾਲ, 265 ਦਿਨ)
ਵਨ ਡੇ- ਪਾਰਥਿਵ ਪਟੇਲ (18 ਸਾਲ, 317 ਦਿਨ)
ਟੀ-20- ਪ੍ਰਿਥਵੀ ਸ਼ਾਹ (21 ਸਾਲ 258 ਦਿਨ)
ਜ਼ਿਕਰਯੋਗ ਹੈ ਕਿ ਭਾਰਤ ਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿਚ ਖੇਡਿਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 165 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿਚ ਸ਼੍ਰੀਲੰਕਾ ਦੀ ਟੀਮ ਟੀਚੇ ਦਾ ਪਿੱਛਾ ਕਰਨ ਉਤਰੀ ਤਾਂ ਉਸਦੀ ਟੀਮ 126 ਦੌੜਾਂ ਹੀ ਬਣਾ ਸਕੀ ਤੇ ਭਾਰਤੀ ਟੀਮ ਨੇ ਇਹ ਮੈਚ 38 ਦੌੜਾਂ ਨਾਲ ਜਿੱਤ ਲਿਆ। ਭਾਰਤੀ ਟੀਮ ਨੇ 3 ਮੈਚਾਂ ਦੀ ਟੀ-20 ਸੀਰੀਜ਼ 1-0 ਦੀ ਬੜ੍ਹਤ ਬਣਾ ਲਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।