SL v IND : ਸੀਰੀਜ਼ ਜਿੱਤਣ ਉਤਰੇਗੀ ਭਾਰਤੀ ਟੀਮ
Tuesday, Jul 20, 2021 - 03:16 AM (IST)
ਕੋਲੰਬੋ- ਪਹਿਲਾ ਵਨ ਡੇ ਆਸਾਨੀ ਨਾਲ ਜਿੱਤ ਚੁੱਕੀ ਭਾਰਤੀ ਟੀਮ ਸ਼੍ਰੀਲੰਕਾ ਵਿਰੁੱਧ ਮੰਗਲਵਾਰ ਨੂੰ ਹੋਣ ਵਾਲੇ ਦੂਜੇ ਵਨ ਡੇ ਵਿਚ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਪਹਿਲੇ ਵਨ ਡੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 13.2 ਓਵਰ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਸ਼੍ਰੀਲੰਕਾ ਨੇ 50 ਓਵਰਾਂ 9 ਵਿਕਟਾਂ 'ਤੇ 262 ਦੌੜਾਂ ਬਣਾਈਆਂ ਜਦਕਿ ਭਾਰਤ ਨੇ 36.4 ਓਵਰਾਂ ਵਿਚ 3 ਵਿਕਟਾਂ 'ਤੇ 263 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ।
ਇਹ ਖ਼ਬਰ ਪੜ੍ਹੋ- ਸ਼ਾਕਿਬ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਹਰਾਇਆ
ਹੁਣ ਭਾਰਤ ਦਾ ਟੀਚਾ ਦੂਜੇ ਵਨ ਡੇ ਵਿਚ ਜਿੱਤ ਦੀ ਲੈਅ ਨੂੰ ਕਾਇਮ ਰੱਖਣਾ ਅਤੇ ਸੀਰੀਜ਼ 'ਤੇ ਕਬਜ਼ਾ ਕਰਨਾ ਹੋਵੇਗਾ। ਭਾਰਤੀ ਕਪਤਾਨ ਸਿਖਰ ਧਵਨ ਨੇ ਅਜੇਤੂ 86 ਦੌੜਾਂ ਦੀ ਜ਼ਬਰਦਸਤ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦੀ ਮੰਜ਼ਿਲ 'ਤੇ ਪਹੁੰਚਾਇਆ ਸੀ। ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਨੇ 43 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਭਾਰਤ ਨੂੰ ਠੋਸ ਸ਼ੁਰੂਆਤ ਦਿੱਤੀ ਸੀ ਅਤੇ ਆਪਣੀ ਇਸ ਪਾਰੀ ਲਈ ਉਹ 'ਪਲੇਅਰ ਆਫ ਦਿ ਮੈਚ' ਵੀ ਬਣਾਇਆ ਸੀ। ਪ੍ਰਿਥਵੀ ਤੋਂ ਇਲਾਵਾ ਇਸ਼ਾਨ ਕਿਸ਼ਨ ਤੇ ਸੂਰਯਕੁਮਾਰ ਯਾਦਵ ਨੇ ਵੀ ਸ਼ਾਨਦਾਰ ਪਾਰੀਆਂ ਖੇਡ ਕੇ ਭਾਰਤ ਨੂੰ ਆਸਾਨ ਜਿੱਤ ਦੀ ਮੰਜ਼ਿਲ 'ਤੇ ਪਹੁੰਚਾਇਆ ਸੀ।
ਇਹ ਖ਼ਬਰ ਪੜ੍ਹੋ- ENG vs PAK : ਇੰਗਲੈਂਡ ਨੇ ਪਾਕਿ ਨੂੰ 45 ਦੌੜਾਂ ਨਾਲ ਹਰਾਇਆ
ਭਾਰਤ ਵਲੋਂ ਗੇਂਦਬਾਜ਼ੀ ਵਿਚ ਵੀ ਉਸਦੇ ਪ੍ਰਮੁੱਖ ਸਪਿਨਰਾਂ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਅਤੇ ਲੈਫਟ ਆਰਮ ਸਪਿਨਰ ਕਰੁਣਾਲ ਪੰਡਯਾ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਹਾਵੀ ਹੋਣ ਦਾ ਮੌਕਾ ਨਹੀਂ ਦਿੱਤਾ। ਭਾਰਤ ਦੀ ਇਕਲੌਤੀ ਚਿੰਤਾ ਇਹ ਰਹੀ ਕਿ ਉਸਦਾ ਤੇਜ਼ ਗੇਂਦਬਾਜ਼ ਤੇ ਉਪ ਕਪਤਾਨ ਭੁਵਨੇਸ਼ਵਰ ਕੁਮਾਰ 9 ਓਵਰਾਂ ਵਿਚ 63 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਨਹੀਂ ਕਰ ਸਕਿਆ। ਭੁਵੀ ਨੂੰ ਦੂਜੇ ਮੁਕਾਬਲੇ ਵਿਚ ਕੁਝ ਬਿਹਤਰ ਗੇਂਦਬਾਜ਼ੀ ਕਰਨੀ ਪਵੇਗੀ ਅਤੇ ਵਿਕਟਾਂ ਕੱਢਣੀਆਂ ਪੈਣਦੀਆਂ।
ਪਲੇਇੰਗ ਇਲੈਵਨ-
ਭਾਰਤੀ ਟੀਮ - ਸ਼ਿਖਰ ਧਵਨ (ਕਪਤਾਨ), ਪ੍ਰਿਥਵੀ ਸ਼ਾਹ, ਇਸ਼ਾਨ ਕਿਸ਼ਨ (ਵਿਕਟਕੀਪਰ, ਮਨੀਸ਼ ਪਾਂਡੇ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ।
ਸ਼੍ਰੀਲੰਕਾ ਟੀਮ- ਅਵੀਸ਼ਕਾ ਫਰਨਾਂਡੋ, ਮਿਨੋਦ ਭਾਨੂਕਾ (ਵਿਕਟਕੀਪਰ), ਭਾਨੂਕਾ ਰਾਜਪਕਸ਼ੇ, ਧਨੰਜੈ ਡੀ ਸਿਲਵਾ, ਚਰਿਤ ਅਸਾਲੰਕਾ, ਦਾਸੂਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਈਸੁਰ ਉਡਾਨਾ, ਦੁਸ਼ਮੰਥ ਚਮੀਰਾ, ਲਕਸ਼ਮਣ ਸੰਦਾਕਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।