ਸਿਰਿਲ ਅਤੇ ਸੌਰਭ ਵਿਅਤਨਾਮ ਓਪਨ ਦੇ ਅਗਲੇ ਦੌਰ ’ਚ, ਸ਼ੁਭੰਕਰ ਬਾਹਰ

Thursday, Sep 12, 2019 - 12:39 PM (IST)

ਸਿਰਿਲ ਅਤੇ ਸੌਰਭ ਵਿਅਤਨਾਮ ਓਪਨ ਦੇ ਅਗਲੇ ਦੌਰ ’ਚ, ਸ਼ੁਭੰਕਰ ਬਾਹਰ

ਹੋ ਚੀ ਮਿਨਹ— ਭਾਰਤ ਦੇ ਸਿਰਿਲ ਵਰਮਾ ਨੇ ਵੀਰਵਾਰ ਨੂੰ ਇੱਥੇ ਤਿੰਨ ਗੇਮ ਤਕ ਚਲੇ ਪੁਰਸ਼ ਸਿੰਗਲ ਮੁਕਾਬਲੇ ’ਚ ਮਲੇਸ਼ੀਆ ਦੇ ਚੋਟੀ ਦੇ ਦਰਜਾ ਪ੍ਰਾਪਤ ਡੇਰੇਨ ਲਿਊ ਨੂੰ ਹਰਾ ਕੇ ਉਲਟਫੇਰ ਕੀਤਾ ਅਤੇ ਵੀਅਤਨਾਮ ਓਪਨ ਬੈਡਮਿੰਟਨ ਦੇ ਤੀਜੇ ਦੌਰ ’ਚ ਪ੍ਰਵੇਸ਼ ਕੀਤਾ। ਵਿਸ਼ਵ ਰੈਂਕਿੰਗ ’ਚ 97ਵੇਂ ਸਥਾਨ ’ਤੇ ਕਾਬਜ਼ ਸਿਰਿਲ ਨੇ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਲਿਊ ਨੂੰ 52ਵੇਂ ਮਿੰਟ ਤਕ ਚਲੇ ਦੂਜੇ ਦੌਰ ਦੇ ਮੈਚ ’ਚ 17-21, 21-19, 21-12 ਨਾਲ ਹਰਾਇਆ। ਬੀ.ਡਬਲਿਊ.ਐੱਫ. ਸੁਪਰ 100 ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ਲਈ ਹੁਣ ਸਿਰਿਲ ਦਾ ਸਾਹਮਣਾ ਚੀਨੀ ਕੁਆਲੀਫਾਇਰ ਲੇਈ ਲਾਨ ਜੀ ਨਾਲ ਹੋਵੇਗਾ। 

ਪੁਰਸ਼ ਸਿੰਗਲ ਦੇ ਤੀਜੇ ਦੌਰ ’ਚ ਇਕ ਹੋਰ ਭਾਰਤੀ ਨੇ ਜਗ੍ਹਾ ਪੱਕੀ ਕੀਤੀ ਹੈ। ਦੂਜਾ ਦਰਜਾ ਪ੍ਰਾਪਤ ਸੌਰਭ ਵਰਮਾ ਨੇ ਜਾਪਾਨ ਦੇ ਕੋਡਾਈ ਨਾਰੋਕਾ ਨੂੰ 54 ਮਿੰਟ ’ਚ 22-20, 20-20 ਨਾਲ ਹਰਾਇਆ। ਸੌਰਭ ਦਾ ਸਾਹਮਣਾ ਜਾਪਾਨ ਦੇ ਯੂ ਇਗਾਰਾਸ਼ੀ ਨਾਲ ਹੋਵੇਗਾ। ਹਾਲਾਂਕਿ ਤੀਜਾ ਦਰਜਾ ਪ੍ਰਾਪਤ ਸ਼ੁਭੰਕਰ ਡੇ ਦਾ ਸਫਰ ਮਲੇਸ਼ੀਆ ਦੇ ਗੈਰ ਦਰਜਾ ਪ੍ਰਾਪਤ ਵੇਈ ਟਾਨ ਨਾਲ ਸਿੱਧੇ ਗੇਮ ’ਚ 11-21, 17-21 ਨਾਲ ਹਰਾ ਕੇ ਖਤਮ ਹੋ ਗਿਆ। ਅਰੁਣ ਜਾਰਜ ਅਤੇ ਸੰਜਮ ਸ਼ੁਕਲਾ ਦੇ ਚੀਨੀ ਤਾਈਪੇ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਤੋਂ ਹਾਰਨ ਦੇ ਬਾਅਦ ਪੁਰਸ਼ ਡਬਲਜ਼ ਮੁਕਾਬਲੇ ’ਚ ਭਾਰਤੀ ਮੁਹਿੰਮ ਖਤਮ ਹੋ ਗਈ। ਉਨ੍ਹਾਂ ਨੂੰ ਲਿਊ ਚਿੰਗ ਯਾਓ ਅਤੇ ਯਾਂਗ ਪੋ ਹਾਨ ਦੀ ਜੋੜੀ ਤੋਂ 13-21, 11-21 ਨਾਲ ਹਾਰ ਮਿਲੀ।


author

Tarsem Singh

Content Editor

Related News