ਸਿਰਾਜ ਨੇ ਹੈਦਰਾਬਾਦ ਵਿੱਚ ਰੈਸਟੋਰੈਂਟ ਖੋਲ੍ਹਿਆ
Tuesday, Jul 01, 2025 - 06:43 PM (IST)

ਹੈਦਰਾਬਾਦ- ਭਾਰਤੀ ਕ੍ਰਿਕਟਰ ਮੁਹੰਮਦ ਸਿਰਾਜ ਨੇ ਹੈਦਰਾਬਾਦ ਸ਼ਹਿਰ ਵਿੱਚ ਆਪਣਾ ਪਹਿਲਾ ਰੈਸਟੋਰੈਂਟ ਜੋਹਰਫਾ ਖੋਲ੍ਹਿਆ ਹੈ ਜੋ ਮੁਗਲਈ, ਪਾਰਸੀ, ਅਰਬੀ ਅਤੇ ਚੀਨੀ ਪਕਵਾਨ ਪਰੋਸੇਗਾ।
ਸਿਰਾਜ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, "ਜੋਹਰਫਾ ਮੇਰੇ ਦਿਲ ਦੇ ਬਹੁਤ ਨੇੜੇ ਹੈ। ਹੈਦਰਾਬਾਦ ਸ਼ਹਿਰ ਨੇ ਮੈਨੂੰ ਪਛਾਣ ਦਿੱਤੀ ਅਤੇ ਹੁਣ ਇਸ ਰੈਸਟੋਰੈਂਟ ਰਾਹੀਂ ਮੈਂ ਸ਼ਹਿਰ ਨੂੰ ਕੁਝ ਵਾਪਸ ਦੇਣਾ ਚਾਹੁੰਦਾ ਹਾਂ।
ਇੱਥੇ ਲੋਕਾਂ ਨੂੰ ਘਰ ਵਰਗਾ ਭੋਜਨ ਪਰੋਸਿਆ ਜਾਵੇਗਾ।" ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਵਿਰਾਟ ਕੋਹਲੀ ਅਤੇ ਜ਼ਹੀਰ ਖਾਨ ਵੀ ਰੈਸਟੋਰੈਂਟ ਖੋਲ੍ਹ ਚੁੱਕੇ ਹਨ।