ਸਿਨਰ ਨੇ ਜਿੱਤਿਆ ਮਿਆਮੀ ਓਪਨ

Wednesday, Apr 01, 2026 - 05:46 PM (IST)

ਸਿਨਰ ਨੇ ਜਿੱਤਿਆ ਮਿਆਮੀ ਓਪਨ

ਮਿਆਮੀ ਗਾਰਡਨਜ਼- ਜੈਨਿਕ ਸਿਨਰ ਨੇ ਜਿਰੀ ਲੇਹੇਕਾ ਨੂੰ 6-4, 6-4 ਨਾਲ ਹਰਾ ਕੇ ਮਿਆਮੀ ਓਪਨ ਪੁਰਸ਼ ਸਿੰਗਲਜ਼ ਖਿਤਾਬ ਜਿੱਤ ਲਿਆ ਅਤੇ ਏਰੀਨਾ ਸਬਾਲੇਂਕਾ ਤੋਂ ਬਾਅਦ ਉਸ ਦਾ ਵੀ ‘ਸਨਸ਼ਾਈਨ ਡਬਲ’ ਪੂਰਾ ਹੋ ਗਿਆ।

ਸਬਾਲੇਂਕਾ ਨੇ ਕੋਕੋ ਗਾਫ ਨੂੰ ਹਰਾ ਕੇ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ ਸੀ। ਇੰਡੀਅਨ ਵੇਲਜ਼ ਅਤੇ ਮਿਆਮੀ ਓਪਨ ਇਕੱਠੇ ਜਿੱਤਣ ਨੂੰ ‘ਸਨਸ਼ਾਈਨ ਡਬਲ’ ਕਿਹਾ ਜਾਂਦਾ ਹੈ ਅਤੇ 2017 ’ਚ ਰੋਜ਼ਰ ਫੈਡਰਰ ਤੋਂ ਬਾਅਦ ਇਹ ਕਮਾਲ ਕਰਨ ਵਾਲਾ ਸਿਨਰ ਦੂਜਾ ਪੁਰਸ਼ ਖਿਡਾਰੀ ਹੈ।

ਸਿਨਰ ਨੇ 3 ਸਾਲ ਪਹਿਲਾਂ ਵੀ ਮਿਆਮੀ ਓਪਨ ਜਿੱਤਿਆ ਸੀ। ਪਿਛਲੇ ਸਾਲ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਕਾਰਨ ਮੁਅੱਤਲੀ ਦੀ ਵਜ੍ਹਾ ਨਾਲ ਉਹ ਇਸ ਟੂਰਨਾਮੈਂਟ ਤੋਂ ਬਾਹਰ ਰਿਹਾ ਸੀ।


author

Tarsem Singh

Content Editor

Related News