ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ

Tuesday, Apr 14, 2026 - 01:56 PM (IST)

ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ

ਰੋਮ- ਇਟਲੀ ਦਾ ਜਾਨਿਕ ਸਿਨਰ ਤਾਜ਼ਾ ਏ. ਟੀ. ਪੀ. ਟੈਨਿਸ ਸਿੰਗਲਜ਼ ਰੈਂਕਿੰਗ ਵਿਚ ਕਾਰਲੋਸ ਅਲਕਾਰੇਜ਼ ਨੂੰ ਪਛਾੜ ਕੇ ਦੁਨੀਆ ਦਾ ਨੰਬਰ-1 ਖਿਡਾਰੀ ਬਣ ਗਿਆ ਹੈ। ਸਿਨਰ ਨੇ ਮੋਂਟੇ ਕਾਰਲੋ ਮਾਸਟਰਜ਼ ਦੇ ਫਾਈਨਲ ਵਿਚ ਸਪੇਨ ਦੇ ਅਲਕਾਰੇਜ਼ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ, ਜਿਸ ਤੋਂ ਬਾਅਦ ਉਹ ਰੈਂਕਿੰਗ ਵਿਚ ਸਿਖਰ ’ਤੇ ਪਹੁੰਚਣ ਵਿਚ ਸਫਲ ਰਿਹਾ। ਕਲੇਅ ਕੋਰਟ ’ਤੇ ਇਹ ਸਿਨਰ ਦਾ ਪਹਿਲਾ ਵੱਡਾ ਖਿਤਾਬ ਹੈ ਅਤੇ ਉਸ ਨੇ ਆਪਣੇ ਸਭ ਤੋਂ ਵੱਡੇ ਵਿਰੋਧੀ ਨੂੰ ਹਰਾ ਕੇ ਇਹ ਖਿਤਾਬ ਹਾਸਲ ਕੀਤਾ ਸੀ। 

ਇਹ 2026 ਲਈ ਸਿਨਰ ਦੇ ਮੁੱਖ ਟੀਚੇ ਵੱਲ ਵਧਾਇਆ ਗਿਆ ਪਹਿਲਾ ਕਦਮ ਹੈ। ਉਸ ਦਾ ਟੀਚਾ ਫ੍ਰੈਂਚ ਓਪਨ ਜਿੱਤ ਕੇ ਕਰੀਅਰ ਗ੍ਰੈਂਡ ਸਲੈਮ ਪੂਰਾ ਕਰਨਾ ਹੈ। ਸਿਨਰ ਦੇ 13,350 ਅੰਕ ਹਨ ਜਦਕਿ ਅਲਕਾਰੇਜ਼ 13,240 ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਹਨ। ਜਰਮਨੀ ਦਾ ਅਲੈਗਜ਼ੈਂਡਰ ਜ਼ਵੇਰੇਵ 5555 ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਹੈ। ਨੋਵਾਕ ਜੋਕੋਵਿਚ, ਫੇਲਿਕਸ ਆਗਰ ਐਲੀਆਸਿਮ, ਬੇਨ ਸ਼ੈਲਟਨ, ਐਲੇਕਸ ਡਿ ਮਿਨੋਰ, ਟੇਲਰ ਫ੍ਰਿਟਜ਼, ਲੋਰੇਂਜੋ ਮੁਸੇਟੀ ਅਤੇ ਡੈਨੀਅਲ ਮੇਦਵੇਦੇਵ ਟਾਪ-10 ਵਿਚ ਸ਼ਾਮਲ ਹਨ।
 


author

Tarsem Singh

Content Editor

Related News