ਸਿਨਰ ਨੇ ਨੇਵੋਨ ਨੂੰ ਹਰਾ ਕੇ ਇਟਾਲੀਅਨ ਓਪਨ ਦੇ ਅਗਲੇ ਦੌਰ ਵਿੱਚ ਕੀਤਾ ਪ੍ਰਵੇਸ਼

Sunday, May 11, 2025 - 04:12 PM (IST)

ਸਿਨਰ ਨੇ ਨੇਵੋਨ ਨੂੰ ਹਰਾ ਕੇ ਇਟਾਲੀਅਨ ਓਪਨ ਦੇ ਅਗਲੇ ਦੌਰ ਵਿੱਚ ਕੀਤਾ ਪ੍ਰਵੇਸ਼

ਰੋਮ- ਡੋਪਿੰਗ ਮਾਮਲੇ ਵਿੱਚ ਤਿੰਨ ਮਹੀਨੇ ਦੀ ਮੁਅੱਤਲੀ ਤੋਂ ਬਾਅਦ ਮੈਦਾਨ ਵਿੱਚ ਵਾਪਸੀ ਕਰਨ ਵਾਲੇ ਇਤਾਲਵੀ ਟੈਨਿਸ ਦਿੱਗਜ ਯਾਨਿਕ ਸਿਨਰ ਨੇ ਅਰਜਨਟੀਨਾ ਦੇ ਮਾਰੀਆਨੋ ਨੈਵੋਨ ਨੂੰ ਹਰਾ ਕੇ ਇਟਾਲੀਅਨ ਓਪਨ ਦੇ ਅਗਲੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ। ਯਾਨਿਸ ਸਿਨਰ ਨੇ ਪੁਰਸ਼ ਸਿੰਗਲਜ਼ ਮੈਚ ਵਿੱਚ ਘਰੇਲੂ ਦਰਸ਼ਕਾਂ ਦੇ ਸਾਹਮਣੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਮਾਰੀਆਨੋ ਨੈਵੋਨ ਨੂੰ ਸਿੱਧੇ ਸੈੱਟਾਂ ਵਿੱਚ 6-3, 6-4 ਨਾਲ ਹਰਾਇਆ। ਜਨਵਰੀ ਵਿੱਚ ਆਸਟ੍ਰੇਲੀਅਨ ਓਪਨ ਵਿੱਚ ਆਪਣਾ ਤੀਜਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਬਾਅਦ ਇਹ ਉਸਦੀ ਪਹਿਲੀ ਵਾਰ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਦਿਆਂ ਜਿੱਤ ਹੈ। ਇਹ ਉਸਦੀ ਲਗਾਤਾਰ 22ਵੀਂ ਜਿੱਤ ਹੈ। ਅਗਲੇ ਦੌਰ ਵਿੱਚ ਸਿਨਰ ਦਾ ਸਾਹਮਣਾ ਨੀਦਰਲੈਂਡ ਦੇ ਜੈਸਪਰ ਡੀ ਜੋਂਗ ਨਾਲ ਹੋਵੇਗਾ। 


author

Tarsem Singh

Content Editor

Related News