ਸਿਨਰ ਤੇ ਫ੍ਰਿਟਜ਼ ਅਮਰੀਕੀ ਓਪਨ ਦੇ ਫਾਈਨਲ ’ਚ

Saturday, Sep 07, 2024 - 05:56 PM (IST)

ਸਿਨਰ ਤੇ ਫ੍ਰਿਟਜ਼ ਅਮਰੀਕੀ ਓਪਨ ਦੇ ਫਾਈਨਲ ’ਚ

ਨਿਊਯਾਰਕ– ਦੁਨੀਆ ਦੇ ਨੰਬਰ ਇਕ ਖਿਡਾਰੀ ਯਾਨਿਕ ਸਿਨਰ ਤੇ ਅਮਰੀਕਾ ਦੇ 12ਵਾਂ ਦਰਜਾ ਪ੍ਰਾਪਤ ਟੇਲਰ ਫ੍ਰਿਟਜ ਨੇ ਸੰਘਰਸ਼ਪੂਰਨ ਮੁਕਾਬਲਿਆਂ ਵਿਚ ਜਿੱਤ ਦਰਜ ਕਰਕੇ ਪਹਿਲੀ ਵਾਰ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿਚ ਜਗ੍ਹਾ ਬਣਾਈ। ਤਿੰਨ ਹਫਤਿਆਂ ਤੋਂ ਵੀ ਘੱਟ ਸਮੇਂ ਪਹਿਲਾਂ ਡੋਪਿੰਗ ਮਾਮਲ ਵਿਚ ਬਰੀ ਕੀਤੇ ਗਏ ਇਟਲੀ ਦੇ 23 ਸਾਲਾ ਸਿਨਰ ਨੇ ਬ੍ਰਿਟੇਨ ਦੇ 25ਵਾਂ ਦਰਜਾ ਪ੍ਰਾਪਤ ਜੈਕ ਡ੍ਰੇਪਰ ’ਤੇ 7-5, 7-6 (3–, 6-2 ਨਾਲ ਜਿੱਤ ਦਰਜ ਕੀਤੀ।

ਫ੍ਰਿਟਜ਼ ਨੇ ਹਮਵਤਨ ਅਮਰੀਕੀ ਖਿਡਾਰੀ ਤੇ ਇੱਥੇ 20ਵਾਂ ਦਰਜਾ ਪ੍ਰਾਪਤ ਫਰਾਂਸਿਸ ਟਿਆਫੋ ਨੂੰ ਪੰਜ ਸੈੱਟਾਂ ਤਕ ਚੱਲੇ ਸਖਤ ਮੁਕਾਬਲੇ ਵਿਚ 4-6, 7-5, 4-6, 6-4, 6-1 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਹ 2006 ਤੋਂ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਦਾ ਕੋਈ ਖਿਡਾਰੀ ਅਮਰੀਕੀ ਓਪਨ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿਚ ਪਹੁੰਚਿਆ ਹੈ। ਫ੍ਰਿਟਜ਼ ਤੋਂ ਪਹਿਲਾਂ ਐਂਡੀ ਰੋਡਿਕ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਣ ਵਾਲਾ ਆਖਰੀ ਅਮਰੀਕੀ ਖਿਡਾਰੀ ਸੀ। ਉਹ ਤਦ ਫਾਈਨਲ ਵਿਚ ਰੋਜ਼ਰ ਫੈਡਰਰ ਹੱਥੋਂ ਹਾਰ ਗਿਆ ਸੀ। ਪੁਰਸ਼ ਸਿੰਗਲਜ਼ ਵਿਚ ਅਮਰੀਕੀ ਓਪਨ ਜਿੱਤਣ ਵਾਲਾ ਅਮਰੀਕਾ ਦਾ ਆਖਰੀ ਖਿਡਾਰੀ ਵੀ ਰੋਡਿਕ ਸੀ। ਉਸ ਨੇ 2003 ਵਿਚ ਇਹ ਉਪਲੱਬਧੀ ਹਾਸਲ ਕੀਤੀ ਸੀ।  ਜਦੋਂ  ਕੈਲੀਫੋਰਨੀਆ ਦੇ 26 ਸਾਲਾ ਫ੍ਰਿਟਜ਼ ਤੇ ਮੈਰੀਲੈਂਡ ਦੇ 26 ਸਾਲਾ ਟਿਆਫੋ ਸੈਮੀਫਾਈਨਲ ਮੈਚ ਖੇਡਣ ਲਈ ਕੋਰਟ ’ਤੇ ਉਤਰੇ ਤਾਂ ਦਰਸ਼ਕਾਂ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਸ ਦਾ ਸਮਰਥਨ ਕਰਨ। 


author

Aarti dhillon

Content Editor

Related News