ਸਿੰਧੂ ਸੱਟ ਕਾਰਨ ਬੈਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ’ਚੋਂ ਹਟੀ
Monday, Feb 10, 2025 - 04:19 PM (IST)
![ਸਿੰਧੂ ਸੱਟ ਕਾਰਨ ਬੈਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ’ਚੋਂ ਹਟੀ](https://static.jagbani.com/multimedia/2025_2image_16_18_596644209pvsindhu.jpg)
ਨਵੀਂ ਦਿੱਲੀ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਪੈਰ ਦੀਆਂ ਮਾਸਪੇਸ਼ੀਆਂ ਵਿਚ ਸੱਟ ਕਾਰਨ ਚੀਨ ਵਿਚ ਹੋਣ ਵਾਲੀ ਬੈਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ਵਿਚੋਂ ਨਾਂ ਵਾਪਸ ਲੈ ਲਿਆ ਹੈ।
ਸਿੱਟੇ ਵਜੋਂ ਦੇਸ਼ ਦੀ ਇਸ ਵੱਕਾਰੀ ਪ੍ਰਤੀਯੋਗਿਤਾ ਵਿਚ ਤਮਗੇ ਦਾ ਰੰਗ ਸੁਧਾਰਨ ਦੀਆਂ ਸੰਭਾਵਨਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਇਹ ਟੂਰਨਾਮੈਂਟ 11 ਤੋਂ 16 ਫਰਵਰੀ ਤੱਕ ਕਿੰਗਦਾਓ ਵਿਚ ਖੇਡਿਆ ਜਾਵੇਗਾ।