ਸਿੰਧੂ ਆਖਰੀ ਗਰੁੱਪ ਮੈਚ ਹਾਰੀ ਪਰ ਸੈਮੀਫਾਈਨਲ ਖੇਡੇਗੀ

Friday, Dec 03, 2021 - 08:29 PM (IST)

ਸਿੰਧੂ ਆਖਰੀ ਗਰੁੱਪ ਮੈਚ ਹਾਰੀ ਪਰ ਸੈਮੀਫਾਈਨਲ ਖੇਡੇਗੀ

ਬਾਲੀ- ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਸ਼ੁੱਕਰਵਾਰ ਨੂੰ ਬੀ. ਡਬਲਯੂ ਐੱਫ. ਵਰਲਡ ਟੂਰ ਫਾਈਨਲ 2021 ਟੂਰਨਾਮੈਂਟ ਵਿਚ ਆਪਣਾ ਆਖਰੀ ਗਰੁੱਪ ਪੜਾਅ ਮੈਚ ਹਾਰ ਗਈ। ਉਹ ਹਾਲਾਂਕਿ ਸੈਮੀਫਾਈਨਲ ਵਿਚ ਖੇਡੇਗੀ, ਕਿਉਂਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ 3 ਮੈਚ ਜਿੱਤੇ ਹਨ। ਸਿੰਧੂ ਨੂੰ ਸ਼ੁੱਕਰਵਾਰ ਨੂੰ  ਆਖਰੀ ਗਰੁੱਪ ਦੀ ਚੋਟੀ ਖਿਡਾਰੀ ਦੇ ਤੌਰ 'ਤੇ ਗਰੁੱਪ ਮੁਹਿੰਮ ਨੂੰ ਖਤਮ ਕੀਤਾ। ਜ਼ਿਕਰਯੋਗ ਹੈ ਕਿ ਮੌਜੂਦਾ ਵਿਸ਼ਵ ਜੇਤੂ ਪੀ. ਵੀ. ਸਿੰਧੂ ਨੇ ਇਸ ਤੋਂ ਪਹਿਲਾਂ ਦੋ ਗਰੁੱਪ ਮੈਚਾਂ ਵਿਚ ਡੈੱਨਮਾਰਕ ਦੀ ਲਿਨ ਕ੍ਰਿਸਟੋਫਰਸਨ ਨੂੰ 21-14, 21-16, ਤੇ ਜਰਮਨੀ ਦੀ ਯਵੋਨ ਲੀ ਨੂੰ 21-10, 21-13 ਨਾਲ ਹਰਾਇਆ ਸੀ। ਇਸ ਵਿਚ ਭਾਰਤ ਦੇ ਨੌਜਵਾਨ ਖਿਡਾਰੀ ਲਕਸ਼ਯ ਸੇਨ ਨੂੰ ਆਪਣੇ ਆਖਰੀ ਮੈਚ ਵਿਚ ਡੈੱਨਮਾਰਕ ਦੇ ਰਾਸਮਸ ਗੇਮਕੇ ਤੋਂ ਵਾਕਓਵਰ ਮਿਲ ਗਿਆ। ਲਕਸ਼ਯ ਪਹਿਲਾਂ ਹੀ ਸੈਮੀਫਾਈਨਲ ਵਿਚ ਪਹੁੰਚ ਚੁੱਕੇ ਸਨ। 

ਇਹ ਖ਼ਬਰ ਪੜ੍ਹੋ- SL v WI : ਸ਼੍ਰੀਲੰਕਾ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ 'ਚ 2-0 ਨਾਲ ਕੀਤਾ ਕਲੀਨ ਸਵੀਪ

PunjabKesari

ਲਕਸ਼ਯ ਹਾਲਾਂਕਿ ਕੱਲ ਗਰੁੱਪ 'ਚ ਨੰਬਰ ਇਕ ਰਹੇ ਚੋਟੀ ਖਿਡਾਰੀ ਡੈੱਨਮਾਰਕ ਦੇ ਵਿਕਟਰ  ਐਕਸਲਸਨ ਤੋਂ ਹਾਰ ਗਏ ਸਨ ਪਰ ਉਹ ਗਰੁੱਪ 'ਚ ਦੂਜੇ ਨੰਬਰ 'ਤੇ ਰਹਿ ਕੇ ਪਹਿਲੀ ਵਾਰ ਸੈਮੀਫਾਈਨਲ ਵਿਚ ਪਹੁੰਚਣ 'ਚ ਕਾਮਯਾਬ ਰਹੇ। ਇਕ ਹੋਰ ਭਾਰਤੀ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਆਖਰੀ ਗਰੁੱਪ ਮੈਚ ਵਿਚ ਨੰਬਰ ਦੋ ਸੀਡ ਮਲੇਸ਼ੀਆ ਦੇ ਲੀ ਜੀ ਜਿਆ ਤੋਂ 37 ਮਿੰਟ 'ਚ 19-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News