ਆਲ ਇੰਗਲੈਂਡ ਚੈਂਪੀਅਨਸ਼ਿਪ : ਸਿੰਧੂ, ਲਕਸ਼ੈ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ ਖ਼ਿਤਾਬ ਦਾ ਸੋਕਾ ਖ਼ਤਮ ਕਰਨ 'ਤੇ

03/16/2022 11:31:34 AM

ਸਪੋਰਟਸ ਡੈਸਕ- ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀ. ਵੀ. ਸਿੰਧੂ, ਲੈਅ ਵਿਚ ਚੱਲ ਰਹੇ ਲਕਸ਼ੈ ਸੇਨ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਕਿਦਾਂਬੀ ਸ਼੍ਰੀਕਾਂਤ 'ਤੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ। ਇਨ੍ਹਾਂ ਖਿਡਾਰੀਆਂ 'ਤੇ ਭਾਰਤ ਦੇ ਖ਼ਿਤਾਬ ਦੇ 21 ਸਾਲ ਦੇ ਸੋਕੇ ਨੂੰ ਖ਼ਤਮ ਕਰਨ ਦਾ ਦਾਰੋਮਦਾਰ ਹੋਵੇਗਾ।

ਇਹ ਵੀ ਪੜ੍ਹੋ : ਮੁੰਬਈ ਇੰਡੀਅਨਜ਼ ਨੂੰ ਲੱਗਾ ਵੱਡਾ ਝਟਕਾ, ਇਹ ਵੱਡਾ ਖਿਡਾਰੀ ਨਹੀਂ ਖੇਡੇਗਾ ਸ਼ੁਰੂਆਤੀ ਮੈਚ

PunjabKesari

ਸਿੰਧੂ, ਸਾਇਨਾ ਨੇਹਵਾਲ ਤੇ ਸ਼੍ਰੀਕਾਂਤ ਵਰਗੇ ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਆਲ ਇੰਗਲੈਂਡ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਵਿਚ ਨਾਕਾਮ ਰਹੇ ਹਨ। ਪੁਲੇਲਾ ਗੋਪੀਚੰਦ (2001) ਤੇ ਪ੍ਰਕਾਸ਼ ਪਾਦੂਕੋਣ (1980) ਹੀ ਭਾਰਤ ਲਈ ਇਸ ਟੂਰਨਾਮੈਂਟ ਵਿਚ ਖ਼ਿਤਾਬ ਜਿੱਤ ਸਕੇ ਹਨ। ਛੇਵਾਂ ਦਰਜਾ ਸਿੰਧੂ ਇਕ ਵਾਰ ਮੁੜ ਜਿੱਤ ਦੀ ਦਾਅਵੇਦਾਰ ਦੇ ਰੂਪ ਵਿਚ ਉਤਰੇਗੀ ਜਦਕਿ ਲਕਸ਼ੈ ਨੇ ਇਸ ਸੁਪਰ 1000 ਟੂਰਨਾਮੈਂਟ ਤੋਂ ਪਹਿਲਾਂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਕੇ ਉਮੀਦ ਜਗਾਈ ਹੈ।

ਇਹ ਵੀ ਪੜ੍ਹੋ : PCB ਬਦਲੇਗਾ ਲਾਹੌਰ ਦੇ ਮਸ਼ਹੂਰ ਗੱਦਾਫੀ ਸਟੇਡੀਅਮ ਦਾ ਨਾਂ

PunjabKesari

ਸਿੰਧੂ ਆਪਣੀ ਮੁਹਿੰਮ ਚੀਨ ਦੀ ਵੈਂਗ ਝੀ ਯੀ ਖ਼ਿਲਾਫ਼ ਸੁਰੂ ਕਰੇਗੀ। ਸਾਇਨਾ ਨੂੰ ਪਹਿਲੇ ਗੇੜ ਵਿਚ ਹੀ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਦੁਨੀਆ ਦੇ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਨੂੰ ਪਹਿਲੇ ਗੇੜ ਵਿਚ ਥਾਈਲੈਂਡ ਦੇ ਕੇਂਤਾਫੋਨ ਵੇਂਗਚੇਰੋਨ ਨਾਲ ਭਿੜਨਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬੈਡਮਿੰਟਨ ਖੇਡ ਦੇ ਇਨ੍ਹਾਂ ਭਾਰਤੀ ਖਿਡਾਰੀਆਂ 'ਚੋਂ ਕੌਣ ਖ਼ਿਤਾਬ ਦਾ ਸੋਕਾ ਖ਼ਤਮ ਕਰਨ 'ਚ ਸਫਲ ਰਹਿਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News