ਵਿਰਾਟ ਤੋਂ ਬਾਅਦ ਸਭ ਤੋਂ ਵੱਡੀ ਸੈਲੀਬ੍ਰਿਟੀ ਬਣ ਚੁੱਕੀ ਹੈ ਸਿੰਧੂ, 1 ਦਿਨ ਦੀ ਫੀਸ ਹੈ ਸਵਾ ਕਰੋੜ

09/03/2017 11:52:41 AM

ਨਵੀਂ ਦਿੱਲੀ— ਪੀ.ਵੀ. ਸਿੰਧੂ ਦੇਸ਼ ਦੀ ਸਿਲਵਰ ਕਵੀਨ ਬਣ ਚੁੱਕੀ ਹੈ। ਸਿੰਧੂ ਨੇ ਰੀਓ ਓਲੰਪਿਕ ਅਤੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਭਾਰਤ ਨੂੰ ਪਹਿਲੀ ਵਾਰ ਸਿਲਵਰ ਮੈਡਲ ਤੱਕ ਪਹੁੰਚਾਇਆ ਹੈ। ਪਰ ਸਿੰਧੂ ਦੀ ਇਹ ਮਿਹਨਤ ਇਕ ਲੰਬੀ ਕੋਸ਼ਿਸ਼ ਦਾ ਨਤੀਜਾ ਹੈ।

ਬ੍ਰੈਂਡ ਐਂਡੋਰਸਮੈਂਟ 'ਚ ਹਿੱਟ
- ਸਿੰਧੂ ਦਾ ਸਪੋਰਟਸ ਕੰਪਨੀ ਬੇਸਲਾਈਨ ਦੇ ਨਾਲ ਤਿੰਨ ਸਾਲਾਂ ਦਾ ਕਰਾਰ ਹੈ। ਇਹ ਡੀਲ 50 ਕਰੋੜ ਰੁਪਏ ਦੀ ਹੈ। ਨਾਨ ਕ੍ਰਿਕਟਰ ਭਾਰਤੀ ਪਲੇਅਰ ਦੇ ਲਈ ਇਹ ਸਭ ਤੋਂ ਵੱਡੀ ਡੀਲ ਹੈ।

- ਸਿੰਧੂ ਦੀ ਬ੍ਰੈਂਡ ਐਡਸ ਦੇ ਲਈ ਇਕ ਦਿਨ ਦੀ ਫੀਸ 1.25 ਕਰੋੜ ਰੁਪਏ ਹੈ। ਇਸ ਲਿਸਟ 'ਚ ਸਿੰਧੂ ਤੋਂ ਅੱਗੇ ਸਿਰਫ ਵਿਰਾਟ ਕੋਹਲੀ ਹਨ, ਜੋ ਕਿ ਇਕ ਦਿਨ ਦੀ ਫੀਸ 2 ਕਰੋੜ ਰੁਪਏ ਤੱਕ ਲੈਂਦੇ ਹਨ।

- ਇਸ ਤੋਂ ਇਲਾਵਾ ਸਿੰਧੂ 2017 ਦੇ ਸ਼ੁਰੂਆਤੀ ਮਹੀਨਿਆਂ 'ਚ ਹੀ 30 ਕਰੋੜ ਰੁਪਏ ਤੋਂ ਜ਼ਿਆਦਾ ਦੀ ਡੀਲ ਸਾਈਨ ਕਰ ਚੁੱਕੀ ਹੈ।

ਹੁਣ ਹੈ ਡਿਪਟੀ ਕੁਲੈਕਟਰ
- ਸਿੰਧੂ ਹੁਣ ਸਿਰਫ ਇਕ ਖਿਡਾਰਨ ਹੀ ਨਹੀਂ ਹੈ ਸਗੋਂ ਆਂਧਰ ਪ੍ਰਦੇਸ਼ ਸਰਕਾਰ ਨੇ ਉਸ ਨੂੰ ਡਿਪਟੀ ਕੁਲੈਕਟਰ ਵੀ ਨਿਯੁਕਤ ਕੀਤਾ ਹੈ।

- ਸਿੰਧੂ ਨੇ ਪਿਛਲੇ ਸਾਲ ਜਦੋਂ ਰੀਓ ਓਲੰਪਿਕ 'ਚ ਬੈਡਮਿੰਟਨ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ ਤਾਂ ਉਸ ਸਮੇਂ ਆਂਧਰ ਪ੍ਰਦੇਸ਼ ਸਰਕਾਰ ਨੇ ਉਸ ਨੂੰ 3 ਕਰੋੜ ਰੁਪਏ, ਘਰ ਦੀ ਉਸਾਰੀ ਦੇ ਲਈ 1000 ਸਕਵੇਅਰ ਯਾਰਡ ਦਾ ਪਲਾਟ ਵੀ ਅਲਾਟ ਕੀਤਾ ਸੀ।

- ਹੁਣ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਬਾਅਦ ਸਿੰਧੂ ਨੂੰ 10 ਲੱਖ ਰੁਪਏ ਦੇਣ ਦੀ ਗੱਲ ਕੀਤੀ ਗਈ ਹੈ।


Related News