ਸਿੰਧੂ, ਲਕਸ਼ੈ ਅਤੇ ਕਿਦਾਂਬੀ ਪਹੁੰਚੇ ਸਵਿਸ ਓਪਨ ਦੇ ਦੂਜੇ ਦੌਰ ’ਚ

Friday, Mar 22, 2024 - 11:44 AM (IST)

ਸਿੰਧੂ, ਲਕਸ਼ੈ ਅਤੇ ਕਿਦਾਂਬੀ ਪਹੁੰਚੇ ਸਵਿਸ ਓਪਨ ਦੇ ਦੂਜੇ ਦੌਰ ’ਚ

ਬਾਸੇਲ– ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ, ਲਕਸ਼ੈ ਸੇਨ ਅਤੇ ਕਿਦਾਂਬੀ ਸ਼੍ਰੀਕਾਂਤ ਆਪਣੇ-ਆਪਣੇ ਮੁਕਾਬਲਿਆਂ ’ਚ ਜਿੱਤ ਹਾਸਲ ਕਰ ਕੇ ਸਵਿਸ ਓਪਨ 2024 ਦੇ ਦੂਜੇ ਦੌਰ ’ਚ ਪਹੁੰਚ ਗਏ ਹਨ। ਬੁੱਧਵਾਰ ਨੂੰ ਸਵਿਟਜ਼ਰਲੈਂਡ ਦੇ ਬਾਸੇਲ ’ਚ ਸੇਂਟ ਜੈਕਬਸ਼ਾਲੇ ਐਰਿਨਾ ’ਚ ਖੇਡੇ ਗਏ ਮੁਕਾਬਲੇ ’ਚ ਵਿਸ਼ਵ ਰੈਂਕਿੰਗ ’ਚ 11ਵੇਂ ਸਥਾਨ ’ਤੇ ਕਾਬਜ਼ ਅਤੇ ਚੌਥਾ ਦਰਜਾ ਹਾਸਲ ਭਾਰਤੀ ਬੈੱਡਮਿੰਟਨ ਖਿਡਾਰੀ ਸਿੰਧੂ ਨੇ 34 ਮਿੰਟਾਂ ਤੱਕ ਚੱਲੇ ਇਸ ਮੁਕਾਬਲੇ ’ਚ ਵਰਲਡ ਬੈਂਡਮਿੰਟਨ ਰੈਂਕਿੰਗ ’ਚ 43ਵੇਂ ਸਥਾਨ ’ਤੇ ਮੌਜੂਦ ਥਾਈਲੈਂਡ ਦੀ ਪੋਰਨਪਿਚਾ ਚੋਏਕੀਵੋਂਗ ਨੂੰ ਸਿੱਧੇ ਸੈੱਟਾਂ ’ਚ 21-12, 21-13 ਨਾਲ ਹਰਾਇਆ।
ਇਸ ਤੋਂ ਇਲਾਵਾ ਪੁਰਸ਼ ਸਿੰਗਲਜ਼ ਮੁਕਾਬਲੇ ’ਚ ਵਰਲਡ ਰੈਂਕਿੰਗ ’ਚ 13ਵੇਂ ਸਥਾਨ ’ਤੇ ਕਾਬਜ਼ ਲਕਸ਼ੈ ਸੇਨ ਨੇ ਮਲੇਸ਼ੀਆ ਦੇ ਖਿਡਾਰੀ ਲਿਓਂਗ ਜੂਨ ਹਾਓ ਨੂੰ 21-19, 15-21, 21-11 ਨਾਲ ਹਰਾ ਕੇ ਦੂਜੇ ਰਾਊਂਡ ’ਚ ਜਗ੍ਹਾ ਬਣਾਈ। ਇਕ ਹੋਰ ਮੁਕਾਬਲੇ ’ਚ ਕਿਦਾਂਬੀ ਸ਼੍ਰੀਕਾਂਤ ਨੇ ਚੀਨੀ ਤਾਈਪੇ ਦੇ ਵਾਂਗ ਤਜੂ ਵੇਈ ਨੂੰ ਸਿੱਧੇ ਸੈੱਟਾਂ ’ਚ ਹਰਾਇਆ। ਉਸ ਨੇ ਚੀਨੀ ਤਾਈਪੇ ਦੇ ਸ਼ਟਲਰ ਨੂੰ 21-17,21-18 ਨਾਲ ਹਰਾ ਕੇ ਦੂਜੇ ਰਾਊਂਡ ’ਚ ਜਗ੍ਹਾ ਬਣਾਈ। ਪੁਰਸ਼ ਸਿੰਗਲਜ਼ ’ਚ ਕਿਰਨ ਜਾਰਜ ਨੇ ਜਾਪਾਨ ਦੇ ਸ਼ਟਲਰ ਤਾਕੁਮਾ ਓਬਾਯਾਸ਼ੀ ਨੂੰ 21-18, 21-19 ਨਾਲ ਹਰਾਇਆ ਜਦਕਿ ਪ੍ਰਿਯਾਂਸ਼ੂ ਰਜਾਵਤ ਨੇ ਸਿੱਧੀ ਗੇਮ ’ਚ ਹਾਂਗਕਾਂਗ ਦੇ ਲੀ ਚੇਉਕਯਿਊ ਨੂੰ 21-12, 21-15 ਨਾਲ ਹਰਾਇਆ।
ਉੱਧਰ ਮਹਿਲਾ ਡਬਲਜ਼ ਮੁਕਾਬਲੇ ’ਚ 6ਵਾਂ ਦਰਜਾ ਹਾਸਲ ਤਨੀਸ਼ਾ ਕ੍ਰਾਸਟੋ ਅਤੇ ਅਸ਼ਵਿਨੀ ਪੋਨੱਪਾ ਨੇ ਇੰਡੋਨੇਸ਼ੀਆ ਦੀ ਮੀਲੀਸਾ ਟ੍ਰਾਇਸ ਪੁਸਪਿਟਾਸਾਰੀ ਅਤੇ ਰਾਚੇਲ ਅਲੇਸਯਾ ਰੋਜ਼ ਨੂੰ 21-18, 12-21, 21-19 ਨਾਲ ਹਰਾ ਕੇ ਅਗਲੇ ਰਾਊਂਡ ’ਚ ਜਗ੍ਹਾ ਬਣਾਈ। ਮਹਿਲਾ ਡਬਲਜ਼ ਦੇ ਹੋਰ ਮੈਚ ਚ ਪ੍ਰਿਯਾ ਕੋਨਜੇਂਗਬਮ ਅਤੇ ਸ਼ਰੂਤੀ ਮਿਸ਼ਰਾ ਨੇ ਚੀਨੀ ਤਾਈਪੇ ਦੀ ਜੋੜੀ ਹੁਆਂਗ ਯੂ ਹਸੁਨ-ਲਿਆਂਗ ਟਿੰਗ ਯੂ ਨੂੰ ਸਿੱਧੇ ਸੈੱਟਾਂ ’ਚ ਹਰਾਇਆ। ਭਾਰਤੀ ਜੋੜੀ ਨੇ ਇਸ ਮੁਕਾਬਲੇ ’ਚ 21-13, 21-19 ਦੇ ਸਕੋਰ ਨਾਲ ਜਿੱਤ ਹਾਸਲ ਕੀਤੀ।
ਪੁਰਸ਼ ਡਬਲਜ਼ ਜੋੜੀ ਹਰਿਹਰਨ ਏਮਸਕਰੁਣਨ ਅਤੇ ਰੁਬਨ ਕੁਮਾਰ ਰੇਥਿਨਸਾਬਪਤੀ ਨੂੰ ਪਹਿਲੇ ਰਾਊਂਡ ’ਚ ਜਾਪਾਨ ਦੇ ਕੇਨਯਾ ਮਿਤਸੁਹਾਸ਼ੀ ਹਿਰੋਕੀ ਓਕਾਮੁਰਾ ਤੋਂ 21-19, 21-14 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਿਕਸਡ ਡਬਲਜ਼ ’ਚ ਬੀ ਸੁਮਿਤ ਰੈੱਡੀ-ਸਿੱਕੀ ਰੈੱਡੀ ਨੂੰ ਥਾਈਲੈਂਡ ਦੇ ਡੇਚਾਪੋਲ ਪੁਵਰਾਨੁਕ੍ਰੋਹ-ਸੈਪਸੈਰੀ ਤੈਰਾਤਨਾਚਾਈ ਦੇ ਸਾਹਮਣੇ ਜਿੱਤ ਹਾਸਲ ਹੋਈ। ਹਾਲਾਂਕਿ ਭਾਰਤ ਦੇ ਵਿਰੋਧੀ ਖਿਡਾਰੀ ਨੂੰ ਮੈਚ ਦੌਰਾਨ ਸੱਟ ਲੱਗਣ ਕਾਰਨ ਇਹ ਮੁਕਾਬਲਾ ਪੂਰਾ ਨਹੀਂ ਹੋ ਸਕਿਆ। ਭਾਰਤੀ ਜੋੜੀ ਨੂੰ ਜੇਤੂ ਐਲਾਨ ਦਿੱਤਾ ਗਿਆ। ਇਕ ਹੋਰ ਮੈਚ ’ਚ ਸਤੀਸ਼ ਕੁਮਾਰ-ਆਘਾ ਵਾਰੀਅਥ ਦੀ ਮਿਕਸਡ ਜੋੜੀ ਨੇ ਮਲੇਸ਼ੀਆ ਦੇ ਯਾਪ ਰਾਏ ਕਿੰਗ-ਵਲੇਰੀ ਸਿਓ 21-18, 11-21, 21-19 ਨਾਲ ਹਰਾਇਆ।


author

Aarti dhillon

Content Editor

Related News