ਸ਼ੁਭੰਕਰ ਨੇ ਜਿੱਤਿਆ ਸਾਰਲੋਰਲਕਸ ਓਪਨ ਬੈਡਮਿੰਟਨ ਟੂਰਨਾਮੈਂਟ
Monday, Nov 05, 2018 - 10:11 PM (IST)

ਸਾਰਬਰੂਕੇਨ (ਜਰਮਨੀ)— ਭਾਰਤ ਦੇ ਸ਼ੁਭੰਕਰ ਡੇ ਨੇ ਪੰਜਵਾਂ ਦਰਜਾ ਪ੍ਰਾਪਤ ਰਾਜੀਵ ਓਸੇਫ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਸਾਰਲੋਰਲਕਸ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ।
ਗੈਰ-ਦਰਜਾ ਪ੍ਰਾਪਤ ਸ਼ੁਭੰਕਰ ਨੇ ਇੰਗਲੈਂਡ ਦੇ ਓਸੇਫ ਨੂੰ ਫਾਈਨਲ ਵਿਚ ਸਿਰਫ 34 ਮਿੰਟਾਂ 'ਚ 21-11, 21-14 ਨਾਲ ਹਰਾ ਦਿੱਤਾ।