ਸ਼ੁਭੰਕਰ ਸ਼ਰਮਾ ਸੰਯੁਕਤ 44ਵੇਂ ਸਥਾਨ ''ਤੇ
Sunday, Sep 29, 2024 - 03:50 PM (IST)

ਮੈਡ੍ਰਿਡ- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਐਕਸ਼ਨ ਓਪਨ ਡੀ ਐਸਪਾਨਾ ਵਿਚ ਤੀਜੇ ਦੌਰ ਵਿਚ ਦੋ ਈਗਲਾਂ ਸਮੇਤ ਦੋ ਅੰਡਰ 69 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 57ਵੇਂ ਸਥਾਨ ਤੋਂ ਸੰਯੁਕਤ 44ਵੇਂ ਸਥਾਨ 'ਤੇ ਪਹੁੰਚ ਗਏ। ਸ਼ੁਭੰਕਰ ਨੇ ਦੋ ਈਗਲ, ਦੋ ਬਰਡੀ ਅਤੇ ਚਾਰ ਬੋਗੀ ਬਣਾਏ। ਇਸ ਤਰ੍ਹਾਂ ਉਨ੍ਹਾਂ ਨੇ ਹੁਣ ਤੱਕ ਤਿੰਨ ਦੌਰਿਆਂ ਵਿੱਚ ਤਿੰਨ ਈਗਲ ਲਗਾ ਲਈ ਹੈ। ਪਹਿਲੇ ਦੌਰ ਵਿੱਚ ਉਨ੍ਹਾਂ ਨੇ ਇੱਕ ਈਗਲ ਕੀਤਾ ਸੀ। ਹੁਣ ਉਹ 54 ਹੋਲ 'ਚ ਬਰਾਬਰ ਦੇ ਨਾਲ 44ਵੇਂ ਸਥਾਨ 'ਤੇ ਬਣੇ ਹੋਏ ਹਨ।