ਸ਼ੁਭੰਕਰ ਨੇ ਬਿ੍ਰਟਿਸ਼ ਮਾਸਟਰਸ ਦੇ ਕਟ ’ਚ ਬਣਾਈ ਜਗ੍ਹਾ

Friday, May 14, 2021 - 08:08 PM (IST)

ਸ਼ੁਭੰਕਰ ਨੇ ਬਿ੍ਰਟਿਸ਼ ਮਾਸਟਰਸ ਦੇ ਕਟ ’ਚ ਬਣਾਈ ਜਗ੍ਹਾ

ਸਪੋਰਟਸ ਡੈਸਕ— ਸ਼ੁਭੰਕਰ ਸ਼ਰਮਾ ਨੇ ਪਹਿਲੇ ਦੌਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਉੱਭਰ ਕੇ ਦੂਜੇ ਦੌਰ ’ਚ ਇਕ ਅੰਡਰ-71 ਦਾ ਸਕੋਰ ਬਣਾਇਆ ਜਿਸ ਨਾਲ ਉਹ ਬੇਲਫ਼੍ਰੇਡ ਬਿ੍ਰਟਿਸ਼ ਮਾਸਟਰਸ ਗੋਲਫ਼ ਟੂਰਨਾਮੈਂਟ ਦੇ ਕਟ ’ਚ ਜਗ੍ਹਾ ਬਣਾਉਣ ’ਚ ਸਫ਼ਲ ਰਹੇ। ਸ਼ੁਭੰਕਰ ਨੇ ਪਹਿਲੇ ਦੌਰ ’ਚ 73 ਦਾ ਕਾਰਡ ਬਣਾਇਆ ਸੀ ਤੇ ਇਸ ਤਰ੍ਹਾਂ ਨਾਲ ਉਹ ਇਵਨ ਪਾਰ ਹੈ। ਕੱਟ ਇਵਨ ਪਾਰ ਹੀ ਗਿਆ ਸੀ। ਪ੍ਰਤੀਯੋਗਿਤਾ ’ਚ ਹਿੱਸਾ ਲੈ ਰਹੇ ਤਿੰਨ ਹੋਰ ਭਾਰਤੀ ਹਾਲਾਂਕਿ ਦੂਜੇ ਦੌਰ ਦੇ ਬਾਅਦ ਹੀ ਬਾਹਰ ਹੋ ਗਏ।

ਅਜੀਤੇਸ਼ ਸੰਧੂ (74 ਤੇ 72) ਇਕ ਸ਼ਾਟ ਨਾਲ ਕਟ ਤੋਂ ਖੁੰਝੇ ਗਏ ਜਦਕਿ ਐੱਸ. ਐੱਸ. ਪੀ. ਚੌਰਸੀਆ (75 ਤੇ 76) ਤੇ ਗਗਨਜੀਤ ਭੁੱਲਰ (77 ਤੇ 76) ਲਈ ਇਹ ਹਫ਼ਤਾ ਨਿਰਾਸ਼ਾਜਨਕ ਰਿਹਾ। ਰਾਬਰਟ ਮੈਕਇੰਟਾਇਰ ਨੇ ਦੋ ਬਰਡੀ ਦੇ ਨਾਲ ਅੰਤ ਕਰਕੇ ਦੂਜੇ ਦੌਰ ’ਚ 66 ਦਾ ਸਕੋਰ ਬਣਾਇਆ ਤੇ ਉਹ ਰਿਚਰਡ ਬਲੈਂਡ ਤੇ ਕੈਲਮ ਹਿਲ ਦੇ ਨਾਲ ਸਾਂਝੀ ਬੜ੍ਹਤ ’ਤੇ ਹਨ।
 


author

Tarsem Singh

Content Editor

Related News