U S Open ਦੀ ਚੁਣੌਤੀ ਲਈ ਤਿਆਰ ਹੈ ਸ਼ੁਭੰਕਰ

06/12/2018 8:29:41 PM

ਨਿਊ ਯਾਰਕ : ਲਗਾਤਾਰ ਦੂਜੇ ਮੇਜਰ ਟੂਰਨਾਮੈਂਟ 'ਚ ਗੋਲਫਰ ਸ਼ੁਭੰਕਰ ਸ਼ਰਮਾ ਵੀਰਵਾਰ ਤੋਂ ਸ਼ੁਰੂ ਹੋ ਰਹੇ ਯੂ.ਐੱਸ. ਓਪਨ 'ਚ ਇਕਲੌਤੇ ਭਾਰਤੀ ਚੁਣੌਤੀ ਪੇਸ਼ ਕਰਨਗੇ। ਭਾਰਤ ਦੇ 21 ਸਾਲਾਂ ਸ਼ੁਭੰਕਰ ਨੂੰ ਇਸ ਅਪ੍ਰੈਲ 'ਚ ਮਾਸਟਰਸ ਖੇਡਣ ਲਈ ਖਾਸ ਸੱਦਾ ਮਿਲਿਆ ਹੈ। ਉਨ੍ਹਾਂ 36 ਹੋਲ ਦਾ ਕੁਆਲੀਫਾਇਰ ਖੇਡ ਕੇ ਯੂ.ਐੱਸ. ਓਪਨ 'ਚ ਜਗ੍ਹਾ ਬਣਾਈ। ਯੂ. ਐੱਸ. ਓਪਨ 'ਚ ਚੰਗੇ ਪ੍ਰਦਰਸ਼ਨ ਨਾਲ ਸ਼ਰਮਾ ਨੂੰ ਪੀ.ਜੀ.ਏ. ਟੂਰ ਦੀ ਅਸਥਾਈ ਮੈਂਬਰਸ਼ਿਪ ਮਿਲ ਸਕਦੀ ਹੈ। ਦਸੰਬਰ 2017 'ਚ 462ਵੇਂ ਸਥਾਨ 'ਤੇ ਰਹੇ ਸ਼ੁਭੰਕਰ ਜੋਬਰਗ ਓਪਨ ਅਤੇ ਮਲੇਸ਼ੀਆ ਓਪਨ ਜਿੱਤਣ ਦੇ ਬਾਅਦ 100 'ਚ ਸ਼ਾਮਲ ਹੋ ਗਏ। ਫਿਲਹਾਲ ਉਹ ਵਿਸ਼ਵ ਕੱਪ ਰੈਂਕਿੰਗ 'ਚ 77ਵੇਂ ਸਥਾਨ 'ਤੇ ਹਨ। ਸ਼ੁਭੰਕਰ ਨੂੰ ਪਹਿਲੇ ਦੌਰੇ 'ਚ ਥੋਰਬਿਓਰਨ ਓਲੇਸੇਨ ਅਤੇ ਪੈਟ੍ਰਿਕ ਰੋਜ਼ਰਸ ਦਾ ਜੋੜੀਦਾਰ ਬਣਾਇਆ ਗਿਆ ਹੈ।


Related News