ਸ਼ੁਭਾ ਸਤੀਸ਼ ਦੀ ਉਂਗਲੀ ''ਚ ਫ੍ਰੈਕਚਰ, ਆਸਟ੍ਰੇਲੀਆ ਖ਼ਿਲਾਫ਼ ਖੇਡਣਾ ਸ਼ੱਕੀ

Saturday, Dec 16, 2023 - 06:00 PM (IST)

ਸ਼ੁਭਾ ਸਤੀਸ਼ ਦੀ ਉਂਗਲੀ ''ਚ ਫ੍ਰੈਕਚਰ, ਆਸਟ੍ਰੇਲੀਆ ਖ਼ਿਲਾਫ਼ ਖੇਡਣਾ ਸ਼ੱਕੀ

ਨਵੀਂ ਮੁੰਬਈ- ਭਾਰਤੀ ਮਹਿਲਾ ਬੱਲੇਬਾਜ਼ ਸ਼ੁਭਾ ਸਤੀਸ਼ ਦੀ ਉਂਗਲੀ ਵਿਚ 'ਫ੍ਰੈਕਚਰ ਅਤੇ ਡਿਸਲੋਕੇਸ਼ਨ' ਕਾਰਨ ਅਗਲੇ ਹਫ਼ਤੇ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੇ ਟੈਸਟ ਮੈਚ ਵਿਚ ਖੇਡਣਾ ਸ਼ੱਕੀ ਹੋ ਗਿਆ ਹੈ। ਸ਼ੁਭਾ ਨੇ ਇੰਗਲੈਂਡ ਦੇ ਖ਼ਿਲਾਫ਼ ਇਕਲੌਤੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ 69 ਦੌੜਾਂ ਦਾ ਸਭ ਤੋਂ ਵੱਡਾ ਸਕੋਰ ਬਣਾਉਣ ਤੋਂ ਇਲਾਵਾ ਜੇਮਿਮਾ ਰੌਡਰਿਗਜ਼ ਨਾਲ 115 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਭਾਰਤ ਨੇ ਇਹ ਟੈਸਟ ਮੈਚ ਤਿੰਨ ਦਿਨਾਂ ਦੇ ਅੰਦਰ ਰਿਕਾਰਡ 347 ਦੌੜਾਂ ਨਾਲ ਜਿੱਤ ਲਿਆ।
ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਨੀਵਾਰ ਨੂੰ ਇੰਗਲੈਂਡ ਖ਼ਿਲਾਫ਼ ਟੈਸਟ ਡੈਬਿਊ 'ਤੇ ਅਰਧ ਸੈਂਕੜਾ ਲਗਾਉਣ ਵਾਲੇ ਇਸ ਬੱਲੇਬਾਜ਼ ਦੀ ਸੱਟ ਬਾਰੇ ਜਾਣਕਾਰੀ ਦਿੱਤੀ। ਸ਼ੁਭਾ ਆਪਣੀ ਉਂਗਲੀ 'ਚ ਫਰੈਕਚਰ ਕਾਰਨ ਸ਼ੁੱਕਰਵਾਰ ਨੂੰ ਇੰਗਲੈਂਡ ਖ਼ਿਲਾਫ਼ ਭਾਰਤ ਦੀ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਨਹੀਂ ਆਈ ਸੀ। ਉਹ ਫੀਲਡਿੰਗ ਲਈ ਮੈਦਾਨ 'ਤੇ ਨਹੀਂ ਆਈ।

ਇਹ ਵੀ ਪੜ੍ਹੋ- ਮਾਰਸ਼ ਸੈਂਕੜੇ ਤੋਂ ਖੁੰਝੇ, ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਬਣਾਈਆਂ 487 ਦੌੜਾਂ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਕਲੌਤਾ ਟੈਸਟ ਮੈਚ 21 ਤੋਂ 24 ਦਸੰਬਰ ਤੱਕ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੰਗਲੈਂਡ ਖ਼ਿਲਾਫ਼ ਚਾਰ ਦਿਨਾ ਟੈਸਟ ਮੈਚ ਦੇ ਤੀਜੇ ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਦੱਸਿਆ ਕਿ ਸ਼ੁਭਾ ਸਤੀਸ਼ ਮੌਜੂਦਾ ਮੈਚ 'ਚ ਅੱਗੇ ਨਹੀਂ ਖੇਡ ਸਕੇਗੀ। ਬੀਸੀਸੀਆਈ ਨੇ ਇਹ ਨਹੀਂ ਦੱਸਿਆ ਕਿ ਇਹ ਬੱਲੇਬਾਜ਼ ਕਦੋਂ ਅਤੇ ਕਿਵੇਂ ਜ਼ਖਮੀ ਹੋਇਆ। ਸ਼ੁੱਕਰਵਾਰ ਨੂੰ ਦੂਜੇ ਦਿਨ ਦੀ ਖੇਡ ਤੋਂ ਪਹਿਲਾਂ ਸ਼ੁਭਾ ਸਤੀਸ਼ ਨੇ 'ਵਾਰਮਅੱਪ' ਕਰ ਲਿਆ ਸੀ। ਹਾਲਾਂਕਿ ਇਹ 24 ਸਾਲਾ ਬੱਲੇਬਾਜ਼ ਉਸ ਦਿਨ ਮੈਦਾਨ 'ਤੇ ਨਹੀਂ ਉਤਰੀ ਸੀ।
ਮੈਚ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਨੇ ਦੱਸਿਆ ਕਿ ਸ਼ੁਭਾ ਦੀ ਉਂਗਲੀ 'ਚ 'ਫ੍ਰੈਕਚਰ ਅਤੇ ਡਿਸਲੋਕੇਸ਼ਨ' ਦੋਵੇਂ ਹਨ।

ਇਹ ਵੀ ਪੜ੍ਹੋ-ਵਿਸ਼ਵ ਕੱਪ 'ਚ ਮੇਸੀ ਦੀਆਂ ਪਹਿਨੀਆਂ ਛੇ ਜਰਸੀਆਂ 7.8 ਮਿਲੀਅਨ ਡਾਲਰ 'ਚ ਵਿਕੀਆਂ
ਉਨ੍ਹਾਂ ਨੇ ਕਿਹਾ, "ਸਾਡੀ ਮੈਡੀਕਲ ਟੀਮ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਦੇਵੇਗੀ।" ਉਹ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਨਹੀਂ ਕਰ ਸਕੀ। ਉਨ੍ਹਾਂ ਦੀ ਉਂਗਲੀ ਵਿੱਚ ਫ੍ਰੈਕਚਰ ਅਤੇ ਡਿਸਲੋਕੇਸ਼ਨ ਦੋਵੇਂ ਹਨ। ਸ਼ੁਭਾ ਨੂੰ ਟੈਸਟ ਦੇ ਦੂਜੇ ਦਿਨ (ਸ਼ੁੱਕਰਵਾਰ) ਨੂੰ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਸੱਟ ਲੱਗ ਗਈ ਸੀ।
ਭਾਰਤੀ ਕਪਤਾਨ ਨੇ ਕਿਹਾ, 'ਕੱਲ੍ਹ (ਦੂਜੇ ਦਿਨ) ਜਦੋਂ ਅਸੀਂ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਅਭਿਆਸ ਕਰ ਰਹੇ ਸੀ ਤਾਂ ਉਹ ਜ਼ਖ਼ਮੀ ਹੋ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News