IPL 2024 ਤੋਂ ਪਹਿਲਾਂ KKR ''ਚ ਸ਼ਾਮਲ ਹੋਏ ਸ਼੍ਰੇਅਸ ਅਈਅਰ, ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀਆਂ ਤਸਵੀਰਾਂ

Sunday, Mar 17, 2024 - 02:21 PM (IST)

IPL 2024 ਤੋਂ ਪਹਿਲਾਂ KKR ''ਚ ਸ਼ਾਮਲ ਹੋਏ ਸ਼੍ਰੇਅਸ ਅਈਅਰ, ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀਆਂ ਤਸਵੀਰਾਂ

ਕੋਲਕਾਤਾ— ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੇ ਕਪਤਾਨ ਸ਼੍ਰੇਅਸ ਅਈਅਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਅਗਲੇ ਸੀਜ਼ਨ ਤੋਂ ਪਹਿਲਾਂ ਟੀਮ ਦੇ ਅਭਿਆਸ ਕੈਂਪ 'ਚ ਸ਼ਾਮਲ ਹੋ ਗਏ ਹਨ। ਪਿੱਠ ਦੀ ਸਮੱਸਿਆ ਕਾਰਨ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਵਿੱਚ ਅਈਅਰ ਦੀ ਭਾਗੀਦਾਰੀ ਸ਼ੱਕੀ ਲੱਗ ਰਹੀ ਸੀ।

ਕੇ. ਕੇ. ਆਰ. ਨੇ ਸੋਸ਼ਲ ਮੀਡੀਆ 'ਤੇ ਅਈਅਰ ਦੇ ਸ਼ਹਿਰ ਪਹੁੰਚਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਹ 29 ਸਾਲਾ ਬੱਲੇਬਾਜ਼ ਪਿੱਠ ਦੇ ਆਪਰੇਸ਼ਨ ਕਾਰਨ ਪਿਛਲੇ ਸਾਲ ਆਈ. ਪੀ. ਐਲ. ਵਿੱਚ ਨਹੀਂ ਖੇਡ ਸਕਿਆ ਸੀ। ਉਹ ਸਤੰਬਰ ਵਿੱਚ ਪ੍ਰਤੀਯੋਗੀ ਕ੍ਰਿਕਟ ਵਿੱਚ ਵਾਪਸ ਪਰਤਿਆ ਪਰ ਪਿੱਠ ਦਾ ਦਰਦ ਉਸ ਨੂੰ ਪਰੇਸ਼ਾਨ ਕਰਦਾ ਰਿਹਾ। ਉਸ ਨੇ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚ ਖੇਡੇ ਸਨ ਪਰ ਇਸ ਤੋਂ ਬਾਅਦ ਉਸ ਨੂੰ ਪਿੱਠ 'ਚ ਦਰਦ ਹੋਣ ਲੱਗਾ। ਉਸ ਨੂੰ ਬਾਕੀ ਤਿੰਨ ਟੈਸਟ ਮੈਚਾਂ ਲਈ ਭਾਰਤੀ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ।

ਅਈਅਰ ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਮੁੰਬਈ ਲਈ ਨਹੀਂ ਖੇਡ ਸਕੇ ਸਨ ਪਰ ਸੈਮੀਫਾਈਨਲ ਅਤੇ ਫਾਈਨਲ ਵਿੱਚ ਟੀਮ ਦਾ ਹਿੱਸਾ ਸਨ। ਉਹ ਵਿਦਰਭ ਦੇ ਖਿਲਾਫ ਫਾਈਨਲ 'ਚ ਪਿੱਠ ਦਰਦ ਤੋਂ ਪਰੇਸ਼ਾਨ ਸੀ। ਇਸ ਕਾਰਨ ਉਹ ਮੈਚ ਦੇ ਆਖਰੀ ਦੋ ਦਿਨ ਮੈਦਾਨ 'ਤੇ ਨਹੀਂ ਉਤਰੇ। KKR IPL 'ਚ ਆਪਣਾ ਪਹਿਲਾ ਮੈਚ 23 ਮਾਰਚ ਨੂੰ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਈਡਨ ਗਾਰਡਨ 'ਚ ਖੇਡੇਗਾ।


author

Tarsem Singh

Content Editor

Related News