ਗਰਲਫ੍ਰੈਂਡ ਨਾਲ ਵਿਆਹ ਦੇ ਬੰਧਨ ’ਚ ਬੱਝੇਗਾ ਇਹ ਭਾਰਤੀ ਆਲਰਾਊਂਡਰ ਕ੍ਰਿਕਟਰ

Friday, Aug 13, 2021 - 12:25 PM (IST)

ਗਰਲਫ੍ਰੈਂਡ ਨਾਲ ਵਿਆਹ ਦੇ ਬੰਧਨ ’ਚ ਬੱਝੇਗਾ ਇਹ ਭਾਰਤੀ ਆਲਰਾਊਂਡਰ ਕ੍ਰਿਕਟਰ

ਸਪੋਰਟਸ ਡੈਸਕ— ਭਾਰਤੀ ਆਲਰਾਊਂਡਰ ਕ੍ਰਿਕਟਰ ਸ਼੍ਰੇਅਸ ਗੋਪਾਲ ਆਪਣੀ ਗਰਲਫ੍ਰੈਂਡ ਨਿਕਿਤਾ ਦੇ ਨਾਲ ਵਿਆਹ ਕਰਨ ਵਾਲੇ ਹਨ। ਗੋਪਾਲ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ੍ਰੈਂਚਾਈਜ਼ੀ ਰਾਜਸਥਾਨ ਰਾਇਲਸ ਨੇ ਇਸ ਖ਼ਬਰ ਦਾ ਐਲਾਨ ਕਰਦੇ ਹੋਏ ਇਸ ਜੋੜੇ ਨੂੰ ਵਧਾਈ ਦਿੱਤੀ। ਰਾਇਲਸ ਨੇ ਟਵਿੱਟਰ ’ਤੇ ਜੋੜੇ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ਉਸ ਨੇ ਕਿਹਾ ਸ਼੍ਰੀ ਯੈਸ! ਸ਼੍ਰੇਅਸ ਗੋਪਾਲ ਤੇ ਨਿਕਿਤਾ ਨੂੰ ਵਧਾਈ। 

ਇਹ ਵੀ ਪੜ੍ਹੋ : ਟੋਕੀਓ ਓਲੰਪਿਕ ’ਚ ਜੇਤੂ ਖਿਡਾਰੀ ਸਨਮਾਨਿਤ, ਹਾਕੀ ਟੀਮ ਦੇ ਕਪਤਾਨ ਨੂੰ SP ਪ੍ਰਮੋਟ ਕੀਤਾ

ਗੋਪਾਲ ਨੂੰ ਆਖ਼ਰੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਦੇ 14 ਸੀਜ਼ਨ ਦੇ ਦੌਰਾਨ ਐਕਸ਼ਨ ’ਚ ਦੇਖਿਆ ਗਿਆ ਸੀ। ਹਾਲਾਂਕਿ ਬਾਇਓ ਬਬਲ ਦੇ ਸੁਰੱਖਿਅਤ ਮਾਹੌਲ ਦੇ ਅੰਦਰ ਕੋਵਿਡ-19 ਮਾਮਲਿਆਂ ਦੇ ਸਾਹਮਣੇ ਆਉਣ ਦੇ ਬਾਅਦ ਲੀਗ ਨੂੰ ਵਿਚਾਲੇ ਹੀ ਮੁਲਤਵੀ ਕਰ ਦਿੱਤਾ ਗਿਆ ਸੀ। ਹਾਲਾਂਕਿ ਉਹ ਸੀਜ਼ਨ ’ਚ ਕੁਝ ਖ਼ਾਸ ਨਹੀਂ ਕਰ ਸਕੇ ਸਨ ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਖ਼ਿਲਾਫ਼ ਅਜੇਤੂ 7 ਦੌੜਾਂ ਹੀ ਬਣਾਈਆਂ, ਜਦਕਿ ਉਨ੍ਹਾਂ ਨੇ ਪੰਜਾਬ ਕਿੰਗਜ਼ ਖ਼ਿਲਾਫ਼ ਬੱਲੇਬਾਜ਼ੀ ਨਹੀਂ ਕੀਤੀ ਸੀ। ਗੇਂਦ ਦੇ ਨਾਲ ਉਨ੍ਹਾਂ ਨੇ ਦੋ ਮੈਚਾਂ ’ਚ ਕ੍ਰਮਵਾਰ 0/34 ਤੇ 0/40 ਦੇ ਨਾਲ ਵਾਪਸੀ ਕੀਤੀ। 

ਇਹ ਵੀ ਪੜ੍ਹੋ : ਸਿਨਸਿਨਾਟੀ ਟੂਰਨਾਮੈਂਟ ਤੋਂ ਹਟੇ ਰਾਫ਼ੇੇਲ ਨਡਾਲ

ਹੁਣ ਆਈ. ਪੀ. ਐੱਲ. ਦਾ 14ਵਾਂ ਸੈਸ਼ਨ ਇਕ ਵਾਰ ਫਿਰ ਸੰਯੁਕਤ ਅਰਬ ਅਮੀਰਾਤ ’ਚ ਸ਼ੁਰੂ ਹੋਣ ਲਈ ਤਿਆਰ ਹੈ ਜਿੱਥੇ ਬਾਕੀ ਦੇ 31 ਮੈਚ ਖੇਡੇ ਜਾਣਗੇ। ਸੀਜ਼ਨ ਦੇ ਫਿਰ ਸ਼ੁਰੂ ਹੋਣ ਦੇ ਬਾਅਦ ਪਹਿਲਾ ਮੈਚ 19 ਸਤੰਬਰ ਨੂੰ ਹੋਵੇਗਾ ਜਦਕਿ ਫ਼ਾਈਨਲ 15 ਅਕਤੂਬਰ ਨੂੰ ਹੋਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News