ਸ਼ਾਟਗਨ ਵਿਸ਼ਵ ਕੱਪ ਫਾਈਨਲ ਦੇ ਲਈ ਕੁਆਲੀਫਾਈ ਨਹੀਂ ਕਰ ਸਕਿਆ ਭਾਰਤ
Wednesday, Apr 10, 2019 - 09:58 PM (IST)

ਨਵੀਂ ਦਿੱਲੀ— ਭਾਰਤ ਦੇ ਕਾਈਨਾਨ ਚੇਨਾਈ ਤੇ ਰਾਜੇਸ਼ਵਰੀ ਕੁਮਾਰੀ ਤੇ ਸ਼ਗੁਨ ਚੌਧਰੀ ਤੇ ਪ੍ਰਿਥਵੀਰਾਜ ਟੀ ਦੀ ਜੋੜੀ ਸ਼ਾਟਗਨ ਵਿਸ਼ਵ ਕੱਪ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕਰਨ ਤੋਂ ਖੁੰਝ ਗਈ। ਚੇਨਾਈ ਤੇ ਰਾਜੇਸ਼ਵਰੀ 33ਵੇਂ ਜਦਕਿ ਸ਼ਗੁਨ ਤੇ ਪ੍ਰਿਥਵੀ ਰਾਜ 36ਵੇਂ ਸਥਾਨ 'ਤੇ ਰਹੇ। ਜਰਮਨੀ ਦੇ ਕੈਟਰੀਨ ਕੂਸ ਤੇ ਪਾਲ ਪਿਗੋਰਸ਼ ਦੀ ਜੋੜੀ ਨੇ ਸੋਨ ਤਮਗਾ ਜਿੱਤਿਆ। ਅਮਰੀਕਾ ਦੇ ਅਸ਼ਲੇ ਕੈਰੋਲ ਤੇ ਵਾਲਟਨ ਅਲੇਰ ਨੂੰ ਚਾਂਦੀ ਤੇ ਇਟਲੀ ਦੀ ਸਿਲਵਾਨਾ ਸਟਾਂਕੋ ਤੇ ਜਿਯੋਵਾਨੀ ਪੇਲਿਯੇਲੋ ਨੂੰ ਕਾਂਸੀ ਤਮਗਾ ਮਿਲਿਆ।