ਪਾਕਿਸਤਾਨ 'ਚ ਹਿੰਦੂ ਲੜਕੀ ਨਮ੍ਰਿਤਾ ਦੀ ਹੱਤਿਆ 'ਤੇ ਸ਼ੋਇਬ ਅਖਤਰ ਨੇ ਕੀਤੀ ਇਨਸਾਫ ਦੀ ਮੰਗ

09/18/2019 2:15:04 PM

ਸਿੰਧ : ਪਾਕਿਸਤਾਨ ਦੇ ਸਿੰਧ ਸੂਬੇ ਦੇ ਬੀਬੀ ਆਸਿਫ ਡੈਂਟਲ ਕਾਲਜ ਦੀ ਇਕ ਵਿਦਿਆਰਥਣ ਦੀ ਮੌਤ ਨੂੰ ਲੈ ਕੇ ਲੋਕਾਂ ਵਿਚ ਕਾਫੀ ਗੁੱਸਾ ਦੇਖਿਆ ਜਾ ਰਿਹਾ ਹੈ। ਮ੍ਰਿਤ ਲੜਕੀ ਦਾ ਨਾਂ ਨਮ੍ਰਿਤਾ ਕੁਮਾਰੀ ਹੈ, ਜੋ ਡੈਂਟਲ ਕਾਲਜ ਦੀ ਬੀ. ਡੀ. ਐੱਸ. ਆਖਰੀ ਸਮੈਸਟਰ ਦੀ ਵਿਦਿਆਰਥਣ ਸੀ। ਨਮ੍ਰਿਤਾ ਦੀ ਲਾਸ਼ ਉਸਦੇ ਹੋਸਟਲ 'ਚ ਸ਼ੱਕੀ ਹਾਲਾਤਾਂ ਵਿਚ ਮਿਲੀ ਸੀ। ਉਸਦੇ ਗਲੇ ਵਿਚ ਰੱਸੀ ਬੰਨ੍ਹੀ ਸੀ। ਉੱਥੇ ਹੀ ਪਰਿਵਾਰ ਦਾ ਦੋਸ਼ ਹੈ ਕਿ ਧਰਮ ਬਦਲਣ ਲਈ ਮਜਬੂਰ ਕੀਤੇ ਜਾਣ 'ਤੇ ਵੀ ਉਹ ਨਹੀਂ ਮੰਨੀ ਤਾਂ ਉਸਦੀ ਹੱਤਿਆ ਕਰ ਦਿੱਤੀ ਗਈ। ਨਮ੍ਰਿਤਾ ਦੀ ਮੌਤ ਨੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖਤਰ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਸਨੇ ਇਸ ਲੜਕੀ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ।

PunjabKesari

ਸ਼ੋਇਬ ਨੇ ਮੰਗਿਆ ਹਿੰਦੂ ਲੜਕੀ ਲਈ ਇਨਸਾਫ
PunjabKesari

ਸ਼ੋਇਬ ਅਖਤਰ ਨੇ ਟਵਿੱਟਰ 'ਤੇ ਮਾਸੂਮ ਹਿੰਦੂ ਲੜਕੀ ਲਈ ਇਨਸਾਫ ਦੀ ਮੰਗ ਕਰਦਿਆਂ ਲਿਖਿਆ, ''ਮਾਸੂਮ ਲੜਕੀ ਨਮ੍ਰਿਤਾ ਕੁਮਾਰੀ ਦੀ ਸ਼ੱਕੀ ਮੌਤ ਦੇ ਬਾਰੇ ਵਿਚ ਪੜ ਕੇ ਬੇਹੱਦ ਦੁੱਖ ਹੋਇਆ। ਮੈਨੂੰ ਉਮੀਦ ਹੈ ਕਿ ਉਸ ਨੂੰ ਇਨਸਾਫ ਮਿਲੇਗਾ ਅਤੇ ਦੋਸ਼ੀ ਫੜੇ ਜਾਣਗੇ। ਮੇਰਾ ਦਿਲ ਹਰ ਪਾਕਿਸਤਾਨੀ ਦੇ ਨਾਲ ਧੜਕਦਾ ਹੈ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ। ਭਗਵਾਨ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ।''

 


Related News