ਸ਼ੇਨਜੇਨ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ : ਚੀਨ ''ਚ ਹਰਿਕ੍ਰਿਸ਼ਣਾ ਦੀ ਬੜ੍ਹਤ ਬਰਕਰਾਰ

04/25/2019 9:04:28 PM

ਸ਼ੇਨਜੇਨ (ਨਿਕਲੇਸ਼ ਜੈਨ)- ਸ਼ੇਨਜੇਨ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ 7ਵੇਂ ਰਾਊਂਡ ਤੋਂ ਬਾਅਦ ਆਪਣੀ ਅੱਧੇ ਅੰਕ ਦੀ ਬੜ੍ਹਤ ਬਰਕਰਾਰ ਰੱਖੀ ਹੈ। ਆਪਣੀ ਖੇਡ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਰਿਕ੍ਰਿਸ਼ਣਾ ਨੇ ਲਗਾਤਾਰ 4 ਜਿੱਤਾਂ ਤੋਂ ਬਾਅਦ ਅੱਜ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ ਮੈਚ ਡਰਾਅ ਖੇਡਿਆ। ਹਾਲਾਂਕਿ ਇਸ ਮੈਚ ਵਿਚ ਵੀ ਹਰਿਕ੍ਰਿਸ਼ਣਾ ਕਾਫੀ ਬਿਹਤਰ ਸਥਿਤੀ ਵਿਚ ਸੀ ਤੇ ਉਸਦੀ ਜਿੱਤ ਦੀ ਕਾਫੀ ਸੰਭਾਵਨਾ ਸੀ ਪਰ ਸਿਸਿਲੀਅਨ ਰੋਜੋਲਿਮਾਂ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ 66 ਚਾਲਾਂ ਤਕ ਇਹ ਮੁਕਾਬਲਾ ਅੰਤ ਵਿਚ ਡਰਾਅ ਰਿਹਾ। 
7 ਰਾਊਂਡਾਂ ਤੋਂ ਬਾਅਦ ਹਰਿਕ੍ਰਿਸ਼ਣਾ 5 ਅੰਕਾਂ ਨਾਲ ਸਭ ਤੋਂ ਅੱਗੇ ਬਣਿਆ ਹੋਇਆ ਹੈ, ਜਦਕਿ ਉਸ ਤੋਂ ਠੀਕ ਪਿੱਛੇ 4.5 ਅੰਕਾਂ 'ਤੇ ਅਨੀਸ਼ ਗਿਰੀ ਹੈ। ਚੀਨ ਦਾ ਟਾਪ ਸੀਡ ਡਿੰਗ ਲੀਰੇਨ 3.5 ਅੰਕ ਬਣਾ ਕੇ ਤੀਜੇ ਸਥਾਨ 'ਤੇ ਚੱਲ ਰਿਹਾ ਹੈ। 


Gurdeep Singh

Content Editor

Related News