ਸ਼ੰਘਾਈ ਮਾਸਟਰਜ਼: ਸਟੇਫਾਨੋਸ ਸਿਤਸਿਪਾਸ ਸਿੱਧੇ ਸੈੱਟਾਂ ''ਚ ਜਿੱਤ ਦਰਜ ਕਰਕੇ ਦੂਜੇ ਦੌਰ ''ਚ ਪਹੁੰਚੇ

Thursday, Oct 08, 2026 - 03:20 PM (IST)

ਸ਼ੰਘਾਈ ਮਾਸਟਰਜ਼: ਸਟੇਫਾਨੋਸ ਸਿਤਸਿਪਾਸ ਸਿੱਧੇ ਸੈੱਟਾਂ ''ਚ ਜਿੱਤ ਦਰਜ ਕਰਕੇ ਦੂਜੇ ਦੌਰ ''ਚ ਪਹੁੰਚੇ

ਸ਼ੰਘਾਈ : ਗ੍ਰੀਸ ਦੇ ਸਟਾਰ ਟੈਨਿਸ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਵੀਰਵਾਰ ਨੂੰ ਇੱਥੇ 'ਸ਼ੰਘਾਈ ਮਾਸਟਰਜ਼' ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕੀਤੀ। ਸਿਤਸਿਪਾਸ ਨੇ ਕੁਆਲੀਫਾਇਰ ਕਿਮਰ ਕੋੱਪੇਜੰਸ ਨੂੰ 6-3, 7-5 ਨਾਲ ਮਾਤ ਦੇ ਕੇ ਦੂਜੇ ਦੌਰ 'ਚ ਆਪਣੀ ਥਾਂ ਪੱਕੀ ਕੀਤੀ ਸਿਤਸਿਪਾਸ ਦਾ ਹਾਲੀਆ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਸੀ। 'ਜਾਪਾਨ ਓਪਨ' ਵਿੱਚ ਉਹ ਦੂਜੇ ਦੌਰ ਤੋਂ ਅੱਗੇ ਨਹੀਂ ਵਧ ਸਕੇ ਸਨ, ਜਦੋਂ ਕਿ 'ਅਮਰੀਕੀ ਓਪਨ' ਵਿੱਚ ਉਨ੍ਹਾਂ ਨੂੰ ਚੌਥੇ ਦੌਰ ਵਿੱਚ ਬੇਨ ਸ਼ੈਲਟਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਦੌਰਾਨ ਆਸਟ੍ਰੇਲੀਆ ਦੇ ਬਰਨਾਰਡ ਟੌਮਿਕ ਨੇ ਸ਼ੰਘਾਈ ਵਿੱਚ ਕੁਆਲੀਫਾਈਂਗ ਦੇ ਅੰਤਿਮ ਦੌਰ ਵਿੱਚ ਕਜ਼ਾਖਸਤਾਨ ਦੇ ਟਿਮੋਫੇ ਸਕਾਤੋਵ ਨੂੰ 7-5, 6-4 ਨਾਲ ਹਰਾ ਕੇ ਚੋਟੀ ਦੇ ਪੱਧਰ ਦੇ ਟੂਰਨਾਮੈਂਟ ਵਿੱਚ ਸ਼ਾਨਦਾਰ ਵਾਪਸੀ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕੀ ਓਪਨ ਚੈਂਪੀਅਨ ਅਲੈਗਜ਼ੈਂਡਰ ਜ਼ਵੇਰੇਵ ਅਤੇ ਕਾਰਲੋਸ ਅਲਕਾਰਾਜ਼ ਨੂੰ ਪਹਿਲੇ ਦੌਰ ਵਿੱਚ 'ਬਾਈ' ਮਿਲੀ ਸੀ, ਜਦੋਂ ਕਿ ਯਾਨਿਕ ਸਿਨਰ ਨੇ ਸੱਜੇ ਗੋਡੇ ਦੀ ਸੱਟ ਕਾਰਨ ਇਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ।


author

Tarsem Singh

Content Editor

Related News