WBBL 'ਚ ਡੈਬਿਊ 'ਤੇ ਨਹੀਂ ਚੱਲਿਆ ਸ਼ੇਫਾਲੀ ਦਾ ਬੱਲਾ, ਸਿਡਨੀ ਸਿਕਸਰਸ ਜਿੱਤਿਆ
Thursday, Oct 14, 2021 - 11:03 PM (IST)
ਹੋਬਾਰਟ- ਭਾਰਤ ਦੀ ਨੌਜਵਾਨ ਬੱਲੇਬਾਜ਼ ਸ਼ੇਫਾਲੀ ਵਰਮਾ ਮਹਿਲਾ ਬਿੱਗ ਬੈਸ਼ ਲੀਗ (ਡਬਲਯੂ. ਬੀ. ਬੀ. ਐੱਲ.) 'ਚ ਆਪਣੇ ਡੈਬਿਊ ਮੈਚ ਵਿਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਉਸਦੀ ਟੀਮ ਸਿਡਨੀ ਸਿਕਸਰਸ ਨੇ ਵੀਰਵਾਰ ਨੂੰ ਇੱਥੇ ਮੀਂਹ ਤੋਂ ਪ੍ਰਭਾਵਿਤ ਮੈਚ ਵਿਚ ਮੈਲਬੋਰਨ ਸਟਾਰਸ 'ਤੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ 'ਚ
ਸਿਕਸਰਸ ਨੂੰ 11 ਓਵਰਾਂ ਵਿਚ 100 ਦੌੜਾਂ ਦਾ ਟੀਚਾ ਹਾਸਲ ਕਰਨਾ ਸੀ ਪਰ 17 ਸਾਲਾ ਸਲਾਮੀ ਬੱਲੇਬਾਜ਼ ਸ਼ੇਫਾਲੀ 10 ਗੇਂਦਾਂ 'ਤੇ ਕੇਵਲ 8 ਦੌੜਾਂ ਹੀ ਬਣਾ ਸਕੀ, ਜਿਸ ਵਿਚ ਇਕ ਚੌਕਾ ਸ਼ਾਮਲ ਹੈ। ਉਹ ਚੌਥੇ ਓਵਰ ਵਿਚ ਆਊਟ ਹੋਈ। ਉਨ੍ਹਾਂ ਨੇ ਅੰਨਾਬੇਲ ਸਦਰਲੈਂਡ ਦੀ ਗੇਂਦ 'ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਬੋਲਡ ਹੋਣ ਤੋਂ ਪਹਿਲਾਂ ਐਲਿਸਾ ਹੀਲੀ (27 ਗੇਂਦਾਂ 'ਤੇ 11 ਚੌਕਿਆਂ ਦੀ ਮਦਦ ਨਾਲ 57 ਦੌੜਾਂ) ਦੇ ਨਾਲ ਪਹਿਲੇ ਵਿਕਟ ਦੇ ਲਈ 40 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ
ਸਿਕਸਰਸ ਆਸਾਨ ਜਿੱਤ ਵੱਲ ਵਧ ਰਹੀ ਸੀ ਪਰ ਉਸ ਨੇ ਹੀਲੀ ਸਮੇਤ ਤਿੰਨ ਵਿਕਟਾਂ ਜਲਦ ਹੀ ਗੁਆ ਦਿੱਤੀਆਂ। ਅਜਿਹੇ ਵਿਚ ਨਿਕੋਲ ਬੋਲਟਨ (ਅਜੇਤੂ 7) ਅਤੇ ਐਂਜੇਲਾ ਰੀਕਸ (ਅਜੇਤੂ 3) ਨੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਦੇ ਲਈ ਸੱਦੇ 'ਤੇ ਮੈਲਬੋਰਨ ਸਟਾਰਸ ਨੇ 11 ਓਵਰਾਂ ਵਿਚ ਇਕ ਵਿਕਟ 'ਤੇ 99 ਦੌੜਾਂ ਬਣਾਈਆਂ। ਉਸਦੀ ਟੀਮ ਵਲੋਂ ਸਲਾਮੀ ਬੱਲੇਬਾਜ਼ ਐਲਿਸ ਵਿਲਾਨੀ ਨੇ 31 ਗੇਂਦਾਂ 'ਤੇ ਅਜੇਤੂ 54 ਦੌੜਾਂ ਬਣਾਈਆਂ, ਜਿਸ ਵਿਚ 5 ਚੌਕੇ ਤੇ ਇੱਕ ਛੱਕਾ ਸ਼ਾਮਲ ਹੈ। ਕਪਤਾਨ ਮੇਗ ਲੈਨਿੰਗ ਨੇ ਅਜੇਤੂ 23 ਤੇ ਸਦਰਲੈਂਡ ਨੇ ਰਨ ਆਊਟ ਹੋਣ ਤੋਂ ਪਹਿਲਾਂ 14 ਦੌੜਾਂ ਬਣਾਈਆਂ। ਸਿਕਸਰਸ ਵਲੋਂ ਖੇਡ ਰਹੀ ਇਕ ਹੋਰ ਭਾਰਤੀ ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ ਨੇ ਦੋ ਓਵਰਾਂ ਵਿਚ 15 ਦੌੜਾਂ ਦਿੱਤੀਆਂ ਤੇ ਕੋਈ ਵਿਕਟ ਹਾਸਲ ਨਹੀਂ ਹੋਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।