ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ''ਚ ਸ਼ਸ਼ੀਕਿਰਣ ਚੋਟੀ ਦਾ ਭਾਰਤੀ

02/19/2019 9:17:10 PM

ਮਾਸਕੋ (ਨਿਖਲੇਸ਼ ਜੈਨ)- ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟਾਂ 'ਚੋਂ ਇਕ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ 'ਚ ਇਸ ਵਾਰ ਭਾਰਤੀ ਚੁਣੌਤੀ ਦੀ ਪ੍ਰਤੀਨਿਧਤਾ ਗ੍ਰੈਂਡ ਮਾਸਟਰ ਕ੍ਰਿਸ਼ਣਨ ਸ਼ਸ਼ੀਕਿਰਣ (2678) ਕਰਦੇ ਹੋਏ ਨਜ਼ਰ ਆਏਗਾ। ਉਂਝ ਟੂਰਨਾਮੈਂਟ 'ਚ ਉਸ ਨੂੰ 11ਵਾਂ ਦਰਜਾ ਦਿੱਤਾ ਗਿਆ ਹੈ। ਟੂਰਨਾਮੈਂਟ 'ਚ ਚੋਟੀ ਦਾ ਦਰਜਾ ਪ੍ਰਾਪਤ ਚੀਨ ਦਾ ਵੇ ਯੀ (2733) ਹੈ। ਦੂਜਾ ਦਰਜਾ ਪ੍ਰਾਪਤ ਮੇਜ਼ਬਾਨ ਰੂਸ ਦੇ ਵਲਾਦੀਮਿਰ ਫੇਡੋਸੀਵ ਨੂੰ ਦਿੱਤੀ ਗਈ ਹੈ, ਜਦਕਿ ਤੀਜਾ ਦਰਜਾ ਪ੍ਰਾਪਤ ਖਿਡਾਰੀ ਚੀਨ ਦੇ ਵਾਡ ਹਾਓ ਹੈ। 
ਟੂਰਨਾਮੈਂਟ ਦੇ ਪੱਧਰ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਇਸ ਵਿਚ 22 ਦੇਸ਼ਾਂ ਦੇ 101 ਚੋਣਵੇਂ ਖਿਡਾਰੀਆਂ 'ਚੋਂ 71 ਖਿਡਾਰੀ ਗ੍ਰੈਂਡਮਾਸਟਰ ਤੇ 21 ਇੰਟਰਨੈਸ਼ਨਲ ਮਾਸਟਰ ਹਨ। ਗੱਲ ਕਰੀਏ ਭਾਰਤੀ ਖਿਡਾਰੀਆਂ ਦੀ ਤਾਂ ਇਸ ਵਿਚ ਭਾਰਤ ਦੇ ਕੁਲ 25 ਖਿਡਾਰੀ ਹਿੱਸਾ ਲੈ ਰਹੇ ਹਨ, ਜਿਹੜੇ ਮੇਜ਼ਬਾਨ ਰੂਸ 23 ਖਿਡਾਰੀਆਂ ਦੇ ਦਲ ਤੋਂ 2 ਖਿਡਾਰੀ ਵੱਧ ਹੈ। ਟਾਪ-20 ਵਿਚ ਭਾਰਤੀ ਖਿਡਾਰੀਆਂ ਵਿਚ 14ਵਾਂ ਦਰਜਾ ਐੱਸ. ਪੀ. ਸੇਥੂਰਮਨ (2651), 18ਵਾਂ ਦਰਜਾ ਸੂਰਯ ਸ਼ੇਖਰ ਗਾਂਗੁਲੀ (2634) ਸ਼ਾਮਲ ਹਨ। ਹੋਰਨਾਂ ਭਾਰਤੀ ਗ੍ਰੈਂਡ ਮਾਸਟਰਾਂ ਵਿਚ ਅਰਵਿੰਦ ਚਿਦਾਂਬਰਮ (2601), ਸੁਨੀਲ ਨਾਰਾਇਣਨ (2593), ਨਿਹਾਲ ਸਰੀਨ (2578), ਵੈਭਵ ਸੂਰੀ (2575), ਸ਼੍ਰੀਨਾਥ ਨਾਰਾਇਣ (2572), ਮੁਰਲੀ ਕਾਰਤੀਕੇਅਨ (2560), ਲਲਿਤ ਬਾਬੂ (2556), ਆਰੀਅਨ ਚੋਪੜਾ (2540), ਅਭਿਮਨਿਊ ਪੌਰਾਣਿਕ (2538) ਸ਼ਾਮਲ ਹਨ। ਨਾਲ ਹੀ ਦੁਨੀਆ ਦੇ ਦੂਜੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ ਡੀ. ਗੁਕੇਸ਼ ਤੇ ਦੁਨੀਆ ਦੇ ਚੌਥੇ ਨੰਬਰ ਦੇ ਨੌਜਵਾਨ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ 'ਤੇ ਵੀ ਭਾਰਤ ਦੀਆਂ ਨਜ਼ਰਾਂ ਰਹਿਣਗੀਆਂ।


Gurdeep Singh

Content Editor

Related News