ਸ਼ਰਨ- ਏਰਲਿਚ ਲਾਸ ਕਾਬੋਸ ਓਪਨ ਟੈਨਿਸ ਟੂਰਨਾਮੈਂਟ ਦੇ ਦੂੱਜੇ ਦੌਰ 'ਚ

08/01/2019 4:04:04 PM

ਸਪੋਰਸਟ ਡੈਸਕ— ਭਾਰਤ ਦੇ ਦਿਵਿਜ ਸ਼ਰਨ ਤੇ ਉਨ੍ਹਾਂ ਦੇ ਜੋੜੀਦਾਰ ਇਜ਼ਰਾਇਲ ਦੇ ਜੋਨਾਥਨ ਏਰਲਿਚ 762,455 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਏ. ਟੀ. ਪੀ. ਵਲਡਰ ਟੂਰ 250 ਲਾਸ ਕਾਬੋਸ ਓਪਨ ਟੈਨਿਸ ਟੂਰਨਾਮੈਂਟ 'ਚ ਪੁਰਸ਼ ਡਬਲ ਦੇ ਦੂਜੇ ਦੌਰ 'ਚ ਪਹੁੰਚ ਗਏ ਹਨ। ਦਿਵਿਜ-ਏਰਲਿਚ ਦੀ ਜੋੜੀ ਨੇ ਚੌਥੇ ਦਰਜੇ ਦੇ ਜਾਪਾਨ ਦੇ ਬੇਨ ਮੈਕਚਲਾਨ ਤੇ ਆਸਟਰੇਲੀਆ ਦੇ ਜਾਨ ਪੈਟਰਿਕ ਸਮਿਥ ਨੂੰ ਇਕ ਘੰਟੇ 16 ਮਿੰਟ ਤੱਕ ਚੱਲੇ ਮੁਕਾਬਲੇ 'ਚ ਲਗਾਤਾਰ ਸੈਟਾਂ 'ਚ 7-5, 6-1 ਨਾਲ ਹਰਾ ਕੇ ਦੂਜੇ ਦੌਰ 'ਚ ਦਾਖਲ ਕਰ ਲਿਆ ਹੈ।

ਹੋਰ ਅੰਤਰਰਾਸ਼ਟਰੀ ਚੈਂਪੀਅਨਸ਼ਿਪ 'ਚ ਚੀਨ ਦੇ ਚੇਂਗਦੂ 'ਚ ਚੱਲ ਰਹੀ 135,400 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ 'ਚ ਭਾਰਤ ਦੇ ਸਾਕੇਤ ਮਿਨੇਨੀ ਨੇ ਕੁਆਲੀਫਾਇਰ ਮਾਤਸੁਈ ਤੋਸ਼ਿਹਿਦੇ ਨੂੰ 6-3 ਦੇ ਸਕੋਰ ਤੋਂ ਬਾਅਦ ਦੂਜੇ ਸੈਟ 'ਚ ਮੈਚ ਛੱਡਣ ਨਾਲ ਦੂਜੇ ਦੌਰ 'ਚ ਦਾਖਲ ਕਰ ਲਿਆ।PunjabKesari
ਦੂਜੇ ਪਾਸੇ ਚੈੱਕ -ਗਣਰਾਜ ਦੇ ਲਿਬੇਰੇਕ 'ਚ ਚੱਲ ਰਹੇ 46,600 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਵਿਜਾਨੀ ਓਪਨ ਏ. ਟੀ. ਪੀ ਚੈਲੇਂਜਰ ਟੈਨਿਸ ਟੂਰਨਾਮੈਂਟ 'ਚ ਤੀਜੀ ਸੀਡ ਭਾਰਤ ਦੇ ਐੱਨ ਸ਼੍ਰੀਰਾਮ ਬਾਲਾਜੀ ਤੇ ਵਿਸ਼ਨੂੰ ਵਧਰਨ ਨੇ ਫ੍ਰੈਂਚ ਜੋੜੀ0 ਸਾਦਿਓ ਦੋਂਬਿਆ ਤੇ ਫਾਬਿਅਨ ਰੀਬਾਉਲ ਨੂੰ ਕੜੇ ਸੰਘਰਸ਼ 'ਚ 6-3,3-6,10-6 ਨਾਲ ਹਰਾ ਕੇ ਪੁਰਸ਼ ਡਬਲ ਦੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ।


Related News