ਸ਼ੇਨ ਵਾਰਨ ਦੀ ਮ੍ਰਿਤਕ ਦੇਹ ਆਸਟਰੇਲੀਆ ਰਵਾਨਾ

Thursday, Mar 10, 2022 - 12:07 PM (IST)

ਸ਼ੇਨ ਵਾਰਨ ਦੀ ਮ੍ਰਿਤਕ ਦੇਹ ਆਸਟਰੇਲੀਆ ਰਵਾਨਾ

ਬੈਂਕਾਕ- ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦੀ ਮ੍ਰਿਤਕ ਦੇਹ ਆਖ਼ਰੀ ਸਫ਼ਰ 'ਤੇ ਆਸਟਰੇਲੀਆ ਰਵਾਨਾ ਕਰ ਦਿੱਤੀ ਗਈ ਹੈ। ਵੀਰਵਾਰ ਨੂੰ ਤੜਕੇ ਆਸਟਰੇਲੀਆਈ ਝੰਡੇ 'ਚ ਲਿਪਟਿਆ ਤਾਬੂਤ ਥਾਈ ਪੁਲਸ ਫਾਰੈਂਸਿਕ ਇੰਸਟੀਚਿਊਟ ਤੋਂ ਐਂਬੁਲੈਂਸ 'ਚ ਕੌਮਾਂਤਰੀ ਹਵਾਈ ਅੱਡੇ ਲਿਆਇਆ ਗਿਆ।

ਇਹ ਵੀ ਪੜ੍ਹੋ : ਗੁਜਰਾਤ ਟਾਈਟਨਸ 'ਚ ਰਹਿਮਨੁੱਲ੍ਹਾ ਗੁਰਬਾਜ਼ ਦੀ ਐਂਟਰੀ, ਜੈਸਨ ਰਾਏ ਦੀ ਲਈ ਜਗ੍ਹਾ

ਸਥਾਨਕ ਮੀਡੀਆ ਮੁਤਾਬਕ ਵਾਰਨ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਸ਼ਹਿਰ ਆਸਟਰੇਲੀਆ ਦੇ ਮੈਲਬੋਰਨ ਲਿਜਾਉਣ ਲਈ ਨਿੱਜੀ ਜੈੱਟ ਦਾ ਇੰਤਜ਼ਾਮ ਕੀਤਾ ਗਿਆ ਹੈ। ਸਪਿਨ ਦੇ ਜਾਦੂਗਰ ਵਾਰਨ ਦਾ ਸ਼ੁੱਕਰਵਾਰ ਨੂੰ ਥਾਈਲੈਂਡ ਦੇ ਕੋਹ ਸਮੁਈ ਟਾਪੂ 'ਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਉਹ ਛੁੱਟੀਆਂ ਮਨਾਉਣ ਲਈ ਦੋਸਤਾਂ ਦੇ ਨਾਲ ਉੱਥੇ ਸਨ। ਵਿਕਟੋਰੀਆ ਸੂਬਾ ਸਰਕਾਰ 30 ਮਾਰਚ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਰਾਜ ਪੱਧਰੀ ਸ਼ਰਧਾਂਜਲੀ ਸਭਾ ਦਾ ਆਯੋਜਨ ਕਰੇਗੀ। ਇਸ ਤੋਂ ਪਹਿਲਾਂ ਪਰਿਵਾਰ ਨਿੱਜੀ ਤੌਰ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰੇਗਾ।

ਇਹ ਵੀ ਪੜ੍ਹੋ : ਭਾਰਤੀ ਤੇਜ਼ ਗੇਂਦਬਾਜ਼ ਸ਼੍ਰੀਸੰਤ ਨੇ ਕ੍ਰਿਕਟ ਦੇ ਸਾਰੇ ਫਾਰਮੈੱਟ ਤੋਂ ਲਿਆ ਸੰਨਿਆਸ

ਵਿਕਟੋਰੀਆ ਦੇ ਪ੍ਰਧਾਨਮੰਤਰੀ ਡੇਨੀਅਲ ਐਂਡ੍ਰਿਊਜ਼ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਵਾਰਨੀ ਨੂੰ 'ਜੀ' ਤੋਂ ਬਿਹਤਰ ਵਿਦਾਈ ਕਿਸੇ ਹੋਰ ਮੈਦਾਨ 'ਤੇ ਮਿਲ ਹੀ ਨਹੀਂ ਸਕਦੀ।' ਐੱਮ. ਸੀ. ਜੀ. 'ਤੇ ਵਾਰਨ ਨੇ 1994 'ਚ ਏਸ਼ੇਜ਼ ਹੈਟ੍ਰਿਕ ਲਈ ਤੇ 2006 'ਚ ਬਾਕਸਿੰਗ ਡੇਅ 'ਤੇ 700ਵਾਂ ਟੈਸਟ ਵਿਕਟ ਵੀ ਲਿਆ। ਵਾਰਨ ਦੇ ਪਰਿਵਾਰ ਨੇ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਪਰਿਵਾਰ ਲਈ ਕਦੀ ਨਾ ਖ਼ਤਮ ਹੋਣ ਵਾਲੇ ਬੁਰੇ ਸੁਫ਼ਨੇ ਦੀ ਤਰ੍ਹਾਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News