ਸ਼ਾਕਿਬ ਨੇ ਗਲਤੀ ਕੀਤੀ, BCB ਉਸਦੇ ਨਾਲ ਹੈ : ਬੰਗਲਾਦੇਸ਼ੀ ਪ੍ਰਧਾਨ ਮੰਤਰੀ

Tuesday, Oct 29, 2019 - 10:55 PM (IST)

ਸ਼ਾਕਿਬ ਨੇ ਗਲਤੀ ਕੀਤੀ, BCB ਉਸਦੇ ਨਾਲ ਹੈ : ਬੰਗਲਾਦੇਸ਼ੀ ਪ੍ਰਧਾਨ ਮੰਤਰੀ

ਢਾਕਾ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਦੇਸ਼ ਦੇ ਕ੍ਰਿਕਟ ਬੋਰਡ ਨੇ ਮੁਅੱਤਲ ਹਰਫਨਮੌਲਾ ਸ਼ਾਕਿਬ ਅਲ ਹਸਨ ਨੂੰ ਮਦਦ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਉਸਨੇ ਗਲਤੀ ਕੀਤੀ ਹੈ ਪਰ ਉਹ ਇਸ ਨਾਲ ਸਬਕ ਲੈ ਕੇ ਸਮਝਦਾਰ ਹੋ ਕੇ ਵਾਪਸੀ ਕਰੇਗਾ। ਇਕ ਸ਼ੱਕੀ ਭਾਰਤੀ ਸੱਟੇਬਾਜ਼ ਵਲੋਂ ਆਈ. ਪੀ. ਐੱਲ. ਸਮੇਤ ਤਿੰਨ ਵਾਰ ਪੇਸ਼ਕਸ਼ ਕੀਤੇ ਜਾਣ ਦੀ ਜਾਣਕਾਰੀ ਨਹੀਂ ਦੇਣ 'ਤੇ ਬੰਗਲਾਦੇਸ਼ ਦੇ ਕਪਤਾਨ ਤੇ ਸਟਾਰ ਹਰਫਨਮੌਲਾ ਸ਼ਾਕਿਬ 'ਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਦੋ ਸਾਲ ਦਾ ਪ੍ਰਤੀਬੰਧ ਲਗਾ ਦਿੱਤਾ ਹੈ ਜਿਸ ਨਾਲ ਉਹ ਤਿੰਨ ਨਵੰਬਰ ਤੋਂ ਸ਼ੁਰੂ ਹੋ ਰਹੇ ਭਾਰਤ ਦੌਰੇ 'ਤੇ ਨਹੀਂ ਆ ਸਕੇਗਾ। ਸ਼ਾਕਿਬ ਅਲ ਹਸਨ 'ਤੇ ਆਈ. ਸੀ. ਸੀ. ਨੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਇਹ ਉਦੋਂ ਲਾਗੂ ਹੋਵੇਗਾ ਜੇਕਰ ਸ਼ਾਕਿਬ ਆਈ. ਸੀ. ਸੀ. ਦੀ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਪਾਲਣਾ ਨਹੀਂ ਕਰਦੇ ਹਨ। ਉਹ ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਤੇ ਆਸਟਰੇਲੀਆ 'ਚ 18 ਅਕਤੂਬਰ ਤੋਂ 15 ਨਵੰਬਰ 2020 ਤਕ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਨਹੀਂ ਖੇਡ ਸਕੇਗਾ। ਹਸੀਨਾ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਸ਼ਾਕਿਬ ਨੇ ਗਲਤੀ ਕੀਤੀ ਹੈ ਤੇ ਉਸ ਨੂੰ ਇਸ ਦਾ ਅਹਿਸਾਸ ਹੈ। ਉਸ ਨੇ ਕਿਹਾ ਕਿ ਸਰਕਾਰ ਆਈ. ਸੀ. ਸੀ. ਦੇ ਫੈਸਲੇ 'ਚ ਕੁਝ ਨਹੀਂ ਕਰ ਸਕਦੀ ਪਰ ਬੀ. ਸੀ. ਬੀ. ਉਸਦੇ ਨਾਲ ਹੈ।


author

Gurdeep Singh

Content Editor

Related News