ਲੀਜੈਂਡ ਹਨ ਸ਼ਾਕਿਬ : ਬੰਗਲਾਦੇਸ਼ੀ ਸਪਿਨ ਕੋਚ

06/25/2019 1:47:19 PM

ਸਾਊਥੰਪਟਨ— ਬੰਗਲਾਦੇਸ਼  ਦੇ ਸਪਿਨ ਗੇਂਦਬਾਜ਼ੀ ਕੋਚ ਸੁਨੀਲ ਜੋਸ਼ੀ ਨੇ ਵਰਲਡ ਕੱਪ 'ਚ ਹਰਫਨਮੌਲਾ ਸ਼ਾਕਿਬ ਅਲ ਹਸਨ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਜਮ ਕੇ ਤਰੀਫ ਕਰਦੇ ਹੋਏ ਉਨ੍ਹਾਂ ਨੂੰ ਕ੍ਰਿਕਟ ਦਾ 'ਲੀਜੈਂਡ ਕਰਾਰ ਦਿੱਤਾ ਹੈ। ਸ਼ਾਕਿਬ ਨੇ ਅਫਗਾਨਿਸਤਾਨ ਦੇ ਖਿਲਾਫ ਅਰਧ ਸੈਂਕੜਾ ਲਗਾਉਣ ਤੋਂ ਇਲਾਵਾ ਪੰਜ ਵਿਕਟ ਵੀ ਲਈ। ਸ਼ਾਕਿਬ ਮੇਹਦੀ ਹਸਨ ਤੇ ਮੁਸੱਦਕ ਹੁਸੈਨ ਤਿੰਨਾਂ ਸਪਿਨਰਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਭਾਰਤ ਲਈ 1996 ਤੋਂ 2001 ਦੇ 'ਵਿਚਕਾਰ 15 ਟੈਸਟ ਤੇ 69 ਵਨ-ਡੇ ਖੇਡ ਚੁੱਕੇ ਜੋਸ਼ੀ ਨੇ ਕਿਹਾ, ''ਇਕ ਸਪਿਨ ਗੇਂਦਬਾਜ਼ੀ ਕੋਚ ਨੂੰ ਹੋਰ ਕੀ ਚਾਹੀਦਾ। ਉਨ੍ਹਾਂ ਨੇ ਕਿਹਾ, ''ਇਸ 'ਚ ਕੋਈ ਸ਼ੱਕ ਨਹੀਂ ਕਿ ਸ਼ਾਕਿਬ ਇਕ ਲੀਜੈਂਡ ਹੈ। ਇਹ ਮਾਣ ਦੀ ਗੱਲ ਹੈ ਕਿ ਬੰਗਲਾਦੇਸ਼ ਟੀਮ 'ਚ ਉਨ੍ਹਾਂ ਵਰਗਾ ਇਕ ਖਿਡਾਰੀ ਹੈ। ਉਹ ਗੇਂਦ, ਬੱਲੇ ਤੇ ਫੀਲਡਿੰਗ ਤਿੰਨਾਂ 'ਚੋਂ ਲਗਾਤਾਰ ਚੰਗਾ ਕਰ ਰਹੇ ਹੈ। ਜੋਸ਼ੀ ਨੇ ਕਿਹਾ, ''ਉਸ ਨੇ ਫਿੱਟਨੈੱਸ 'ਤੇ ਕਾਫ਼ੀ ਕੰਮ ਕਰਕੇ ਹਾਲ ਹੀ 'ਚ ਪੰਜ ਤੋਂ ਸੱਤ ਕਿੱਲੋ ਭਾਰ ਘੱਟ ਕੀਤਾ ਹੈ। ਤੁਸੀਂ ਪਿੱਚ 'ਤੇ ਉਸ ਦੀ ਦੋੜ ਵੇਖੋ। ਉਸ ਦੇ ਦਮ 'ਤੇ ਪੂਰੀ ਟੀਮ ਦੇ ਖੇਡ 'ਚ ਸੁਧਾਰ ਆਇਆ ਹੈ।PunjabKesari ਬੰਗਲਾਦੇਸ਼ ਦੇ ਕਪਤਾਨ ਮਸ਼ਰੇਫੀ ਮੁਰਤਜਾ ਨੇ ਕਿਹਾ, ''ਸ਼ਾਕਿਬ ਦਾ ਪ੍ਰਦਰਸ਼ਨ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਰਿਹਾ ਹੈ। ਉਸ ਨੇ ਗੇਂਦ ਤੇ ਬੱਲੇ ਦੋਨਾਂ ਨਾਲ ਕਮਾਲ ਕੀਤਾ ਹੈ। ਸ਼ਾਕਿਬ ਨੇ ਇਸ ਵਰਲਡ ਕੱਪ 'ਚ ਹੁਣ ਤੱਕ ਸਭ ਤੋਂ ਜ਼ਿਆਦਾ 476 ਦੌੜਾਂ ਬਣਾ ਲਈਆਂ ਹਨ ਤੇ ਉਨ੍ਹਾਂ ਦੇ ਨਾਂ 10 ਵਿਕੇਟ ਵੀ ਹੈ। ਸ਼ਾਕਿਬ ਨੇ ਹਾਲਾਂਕਿ ਕਿਹਾ, '' ਮੈਂ ਆਪਣੇ ਪ੍ਰਦਰਸ਼ਨ ਨੂੰ ਤਵੱਜੋ ਨਹੀਂ ਦਿੰਦਾ ਪਰ ਟੀਮ ਦੀ ਜਿੱਤ 'ਚ ਯੋਗਦਾਨ ਦੇ ਕੇ ਚੰਗਾ ਲੱਗ ਰਿਹਾ ਹੈ। ਅਦਜੇ ਸਾਨੂੰ ਦੋ ਅਹਿਮ ਮੈਚ ਖੇਡਣੇ ਹਨ ਤੇ ਉਮੀਦ ਹੈ ਕਿ ਇਹ ਲਏ ਕਾਇਮ ਰਹੇਗੀ।PunjabKesari


Related News