ਕਾਲੀ ਮਾਤਾ ਦੀ ਪੂਜਾ 'ਚ ਸ਼ਾਮਲ ਹੋਣ ਲਈ ਸ਼ਾਕਿਬ ਅਲ ਹਸਨ ਨੇ ਮੰਗੀ ਮੁਆਫ਼ੀ, ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
Tuesday, Nov 17, 2020 - 05:08 PM (IST)
ਢਾਕਾ : ਬੰਗਲਾਦੇਸ਼ ਦੇ ਕ੍ਰਿਕਟਰ ਸ਼ਾਕਿਬ ਅਲ ਹਸਨ ਨੂੰ ਇਕ ਕੱਟੜਪੰਥੀ ਨੇ ਕੋਲਕਾਤਾ ਵਿਚ ਹੋਈ ਦੂਰਗਾ ਪੂਜਾ ਵਿਚ ਸ਼ਾਮਲ ਹੋਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਧਮਕੀ ਮਿਲਣ ਦੇ ਬਾਅਦ ਸ਼ਾਕਿਬ ਅਲ ਹਸਨ ਨੇ ਮੁਆਫ਼ੀ ਮੰਗ ਲਈ ਹੈ। ਸ਼ਾਕਿਬ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਸ਼ਾਇਦ ਮੈਨੂੰ ਉਸ ਜਗ੍ਹਾ ਦਾ ਦੌਰਾ ਨਹੀਂ ਕਰਣਾ ਚਾਹੀਦਾ ਸੀ। ਜੇਕਰ ਇਹ ਤੁਹਾਨੂੰ ਮੇਰੇ ਖ਼ਿਲਾਫ਼ ਕਰਦਾ ਹੈ ਤਾਂ ਮੈਨੂੰ ਇਸ ਦਾ ਬੇਹੱਦ ਦੁੱਖ ਹੈ। ਮੈਂ ਇਹ ਯਕੀਨੀ ਕਰਣ ਦੀ ਕੋਸ਼ਿਸ਼ ਕਰਵਾਂਗਾ ਕਿ ਇਹ ਫਿਰ ਕਦੇ ਨਾ ਹੋਵੇ।
ਇਹ ਵੀ ਪੜ੍ਹੋ: ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਨੇ ਕਰਾਈ ਮੰਗਣੀ, ਵੇਖੋ ਤਸਵੀਰਾਂ
ਸ਼ਾਕਿਬ ਅਲ ਹਸਨ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਉੱਥੇ ਸਮਾਰੋਹ ਦਾ ਉਦਘਾਟਨ ਕਰਣ ਲਈ ਗਿਆ ਸੀ ਪਰ ਇਹ ਠੀਕ ਨਹੀਂ ਹੈ ਅਤੇ ਨਾ ਹੀ ਮੈਂ ਉੱਥੇ ਅਜਿਹਾ ਕੁੱਝ ਕੀਤਾ। ਇਕ ਜਾਗਰੂਕ ਮੁਸਲਮਾਨ ਹੋਣ ਦੇ ਨਾਤੇ ਮੈਂ ਇਹ ਕਦੇ ਨਹੀਂ ਕਰਾਂਗਾ। ਘਟਨਾ ਸਪੱਸ਼ਟ ਰੂਪ ਤੋਂ ਬਹੁਤ ਸੰਵੇਦਨਸ਼ੀਲ ਹੈ। ਮੈਂ ਇਹ ਕਹਿ ਕੇ ਸ਼ੁਰੂਆਤ ਕਰਣਾ ਚਾਹੁੰਦਾ ਹਾਂ ਕਿ ਮੈਂ ਖ਼ੁਦ ਨੂੰ 'ਮਾਣਮੱਤਾ ਮੁਸਲਮਾਨ' ਸਮਝਦਾ ਹਾਂ ਅਤੇ ਮੈਂ ਇਸਦਾ ਪਾਲਣ ਕਰਦਾ ਹਾਂ।
ਇਹ ਵੀ ਪੜ੍ਹੋ: ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਕੀਤੀ ਕਾਲੀ ਮਾਤਾ ਦੀ ਪੂਜਾ, ਮਿਲੀ ਜਾਨੋਂ ਮਾਰਨ ਦੀ ਧਮਕੀ
ਸ਼ਾਕਿਬ ਨੇ ਕਿਹਾ ਕਿ ਗਲਤੀਆਂ ਹੋ ਸਕਦੀਆਂ ਹਨ ਜੇਕਰ ਮੈਂ ਕੋਈ ਗਲਤੀ ਕੀਤੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਹ ਸਮਾਰੋਹ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਮੈਂ ਸਮਾਰੋਹ ਦਾ ਉਦਘਾਟਨ ਨਹੀਂ ਕੀਤਾ ਅਤੇ ਜੇਕਰ ਫਿਰ ਵੀ ਕਿਸੇ ਨੂੰ ਇਸ ਤੋਂ ਠੇਸ ਪੁੱਜਦੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ ।
ਇਹ ਵੀ ਪੜ੍ਹੋ: ਭਾਈ ਦੂਜ 'ਤੇ ਅਨੁਸ਼ਕਾ ਨੇ ਭਰਾ ਨਾਲ ਸਾਂਝੀ ਕੀਤੀ ਬਚਪਨ ਦੀ ਤਸਵੀਰ, ਬੇਹੱਦ ਕਿਊਟ ਲੱਗ ਰਹੀ ਹੈ ਅਦਾਕਾਰਾ
ਧਿਆਨਦੇਣ ਯੋਗ ਹੈ ਕਿ ਸ਼ਾਕਿਬ ਅਲ ਹਸਨ ਨੂੰ ਫੇਸਬੁੱਕ ਲਾਈਵ 'ਤੇ ਇਕ ਕੱੜਰਪੰਥੀ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਬੰਗਲਾਦੇਸ਼ ਦੇ ਸਿਲਹਟ ਦੇ ਸ਼ਾਹਪੁਰ ਤਾਲੁਕਰ ਪਾਰਾ ਦੇ ਰਹਿਣ ਵਾਲੇ ਮੋਹਸਿਨ ਤਾਲੁਕਦਾਰ ਨੇ ਇਹ ਧਮਕੀ ਦਿੱਤੀ ਸੀ। ਉਸ ਨੇ ਫੇਸਬੁੱਕ ਲਾਈਵ 'ਤੇ ਕਿਹਾ- ਸ਼ਾਕਿਬ ਦੇ ਵਤੀਰੇ ਨੇ ਮੁਸਲਮਾਨਾਂ ਦਾ ਅਪਮਾਨ ਕੀਤਾ ਹੈ। ਉਸ ਨੇ ਸ਼ਾਕਿਬ ਨੂੰ ਚਾਪਰ ਨਾਲ ਟੁਕੜੇ ਕਰਣ ਦੀ ਧਮਕੀ ਦਿੱਤੀ। ਨੌਜਵਾਨ ਨੇ ਇੱਥੇ ਤੱਕ ਕਿਹਾ ਕਿ ਜੇਕਰ ਸ਼ਾਕਿਬ ਨੂੰ ਮਾਰਨ ਲਈ ਉਸ ਨੂੰ ਸਿਲਹਟ ਤੋਂ ਢਾਕਾ ਆਉਣਾ ਪਿਆ ਤਾਂ ਉਹ ਆਵੇਗਾ।
ਇਹ ਵੀ ਪੜ੍ਹੋ: WHO ਮੁਖੀ ਦੀ ਚਿਤਾਵਨੀ, ਕਿਹਾ- 'ਸਿਰਫ਼ ਵੈਕਸੀਨ ਨਾਲ ਖ਼ਤਮ ਨਹੀਂ ਹੋਵੇਗੀ ਕੋਰੋਨਾ ਲਾਗ ਦੀ ਬੀਮਾਰੀ'