ਸ਼ੈਲੀ ਸਿੰਘ ਨੇ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ
Friday, Oct 21, 2022 - 04:34 PM (IST)
ਝਾਂਸੀ (ਵਾਰਤਾ)- ਉੱਤਰ ਪ੍ਰਦੇਸ਼ ਦੀ ਵਿਰਾਂਗਨਾ ਨਗਰੀ ਝਾਂਸੀ ਦੀ ਬੇਟੀ ਅਤੇ ਮੰਨੀ-ਪ੍ਰਮੰਨੀ ਅਥਲੀਟ ਤੇ ਅੰਤਰਰਾਸ਼ਟਰੀ ਰਿਕਾਰਡ ਹੋਲਡਰ ਸ਼ੈਲੀ ਸਿੰਘ ਨੇ ਬੈਂਗਲੁਰੂ ’ਚ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ’ਚ ਲੰਬੀ ਸ਼ਾਲ ’ਚ ਇਕ ਵਾਰ ਫਿਰ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਹਾਸਲ ਕੀਤਾ ਹੈ।
ਸ਼ੈਲੀ ਨੇ ਦੱਸਿਆ ਕਿ ਸੱਟ ਦੇ ਬਾਵਜੂਦ ਮਿਲੀ ਇਸ ਸਫ਼ਲਤਾ ਨਾਲ ਉਹ ਕਾਫ਼ੀ ਉਤਸ਼ਾਹਿਤ ਹੈ। ਅਭਿਆਸ ਦੌਰਾਨ ਲੱਗੀ ਸੱਟ ਨੇ ਉਸ ਨੂੰ ਅਗਲੀਆਂ ਪ੍ਰਤੀਯੋਗਿਤਾਵਾਂ ਲਈ ਕਾਫੀ ਚਿੰਤਤ ਕਰ ਦਿੱਤਾ ਸੀ ਪਰ ਇਸ ਕਾਮਯਾਬੀ ਨੇ ਸਾਫ਼ ਕਰ ਦਿੱਤਾ ਹੈ ਕਿ ਸਰੀਰਕ ਪੱਧਰ ’ਤੇ ਪ੍ਰੇਸ਼ਾਨੀਆਂ ਘੱਟ ਹੋ ਰਹੀਆਂ ਹਨ।