ਸੇਰੇਨਾ ਵਿਲੀਅਮਸ ਨੇ ਟਾਪ ਸੀਡ ਓਪਨ ''ਚ ਮੁਸ਼ਕਿਲ ਨਾਲ ਜਿੱਤਿਆ ਮੈਚ

08/12/2020 11:55:10 PM

ਵਾਸ਼ਿੰਗਟਨ- ਸਾਬਕਾ ਵਿਸ਼ਵ ਨੰਬਰ 1 ਸੇਰੇਨਾ ਵਿਲੀਅਮਸ ਨੇ ਮੰਗਲਵਾਰ ਨੂੰ ਲੇਕਿਸੰਗਟਨ 'ਚ ਇਕ ਸਖਤ ਟੈਸਟ ਤੋਂ ਬਚ ਗਈ ਜਦੋਂ ਉਹ ਬਰਨਾਰਡਾ ਪੇਰਾ ਤੋਂ ਪਹਿਲਾ ਸੈੱਟ ਹਾਰ ਗਈ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਮਜ਼ਬੂਤੀ ਨਾਲ ਵਾਪਸੀ ਕੀਤੀ ਤੇ ਮੈਚ 4-6, 6-4, 6-2 ਨਾਲ ਜਿੱਤ ਲਿਆ। ਮੈਚ ਤੋਂ ਬਾਅਦ ਸੇਰੇਨਾ ਨੇ ਕਿਹਾ ਕਿ- ਇਹ ਅਸਲ 'ਚ ਸ਼ਾਂਤ ਮਾਹੌਲ ਸੀ, ਠੰਡ ਵੀ ਬਹੁਤ ਹੈ। ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ ਇਸ ਨੂੰ ਨਾ-ਪਸੰਦ ਕਰਦੀ ਹਾਂ। ਇਹ ਬਸ ਅਲੱਗ ਹੈ। ਮੈਂ ਆਪਣੇ ਕਰੀਅਰ 'ਚ ਬਹੁਤ ਸਾਰੀਆਂ ਚੀਜ਼ਾਂ 'ਚੋਂ ਲੰਘੀ ਹਾਂ। ਮੈਨੂੰ ਲੱਗਦਾ ਹੈ ਕਿ ਜੋ ਅੱਜ ਜਿੱਤੀ ਹਾਂ ਉਹ ਅਸਲ 'ਚ ਅੱਗੇ ਮਦਦ ਕਰੇਗਾ। 
ਵਿਲੀਅਮਸ ਨੇ ਆਪਣਾ ਪਹਿਲਾ ਮੈਚ ਸੰਯੁਕਤ ਰਾਜ ਅਮਰੀਕਾ ਨੂੰ ਤਾਲਵਿਆ 'ਚ ਫੈੱਡ ਕੱਪ ਦੀ ਜਿੱਤ 'ਚ ਅਗਵਾਈ ਕਰਨ 'ਚ ਮਦਦ ਕਰਨ ਤੋਂ ਬਾਅਦ ਖੇਡਿਆ ਸੀ ਤੇ ਜਨਵਰੀ 'ਚ ਆਸਟਰੇਲੀਅਨ ਓਪਨ ਦੇ ਬਾਅਦ ਉਸਦਾ ਪਹਿਲਾ ਟੂਰਨਾਮੈਂਟ ਸੀ। ਮਾਰਚ ਦੇ ਸ਼ੁਰੂ 'ਚ ਕੋਵਿਡ-19 ਮਹਾਮਾਰੀ ਦੇ ਕਾਰਨ ਕਈ ਟੂਰਨਾਮੈਂਟ ਰੱਦ ਹੋ ਗਏ ਸਨ।


Gurdeep Singh

Content Editor

Related News