ਮਸ਼ਹੂਰ ਟੈਨਿਸ ਸਟਾਰ ਦੀ ਹੋਈ ਹੱਤਿਆ ਦੀ ਕੋਸ਼ਿਸ਼? ਖਾਣੇ ''ਚ ਦਿੱਤਾ ਗਿਆ ਸੀ ਜ਼ਹਿਰ
Friday, Jan 10, 2025 - 02:35 PM (IST)
ਸਪੋਰਟਸ ਡੈਸਕ- ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੇ ਨਾਂ ਕਈ ਰਿਕਾਰਡ ਦਰਜ ਹਨ। ਜੋਕੋਵਿਚ ਨੇ ਹਾਲ ਹੀ ਵਿੱਚ ਇੱਕ ਹੈਰਾਨੀਜਨਕ ਦਾਅਵਾ ਕੀਤਾ ਹੈ। ਜੋਕੋਵਿਚ ਨੇ ਕਿਹਾ ਹੈ ਕਿ ਆਸਟ੍ਰੇਲੀਅਨ ਓਪਨ 2022 ਤੋਂ ਪਹਿਲਾਂ ਉਸਦੇ ਖਾਣੇ ਵਿੱਚ ਜ਼ਹਿਰ ਮਿਲਾਇਆ ਗਿਆ ਸੀ। ਜੋਕੋਵਿਚ ਨੂੰ ਕੋਰੋਨਾ ਵਾਇਰਸ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਸਨੇ ਟੀਕਾ ਨਹੀਂ ਲਗਾਇਆ ਸੀ। ਇਸ ਤੋਂ ਬਾਅਦ ਉਸਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਜੋਕੋਵਿਚ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਉਸਦੇ ਖਾਣੇ ਵਿੱਚ ਜ਼ਹਿਰ ਮਿਲਾਇਆ ਗਿਆ ਸੀ।
ਇਹ ਵੀ ਪੜ੍ਹੋ-ਲਗਾਤਾਰ ਹੋਣ ਵਾਲੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਬ੍ਰੇਨ ਟਿਊਮਰ
ਦਰਅਸਲ ਜੋਕੋਵਿਚ ਇਸ ਸਾਲ ਦੇ ਪਹਿਲੇ ਗ੍ਰੈਂਡ ਸਲੈਮ, ਆਸਟ੍ਰੇਲੀਆ ਓਪਨ ਵਿੱਚ ਹਿੱਸਾ ਲੈਣ ਲਈ ਗਏ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜੋਕੋਵਿਚ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸਦੇ ਖਾਣੇ ਵਿੱਚ ਜ਼ਹਿਰ ਮਿਲਾਇਆ ਗਿਆ ਸੀ। ਜੋਕੋਵਿਚ ਨੇ ਇੱਕ ਮੈਗਜ਼ੀਨ GQ ਨੂੰ ਇੰਟਰਵਿਊ ਦਿੱਤਾ। ਉਨ੍ਹਾਂ ਨੇ ਕਿਹਾ, "ਮੈਨੂੰ ਮੈਲਬੌਰਨ ਦੇ ਇੱਕ ਹੋਟਲ ਵਿੱਚ ਜ਼ਹਿਰੀਲਾ ਭੋਜਨ ਦਿੱਤਾ ਗਿਆ ਸੀ। ਇਸ ਕਰਕੇ, ਮੈਂ ਬਿਮਾਰ ਹੋ ਗਿਆ। ਜਦੋਂ ਮੈਂ ਸਰਬੀਆ ਵਾਪਸ ਆਇਆ, ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਸਰੀਰ ਵਿੱਚ ਭਾਰੀ ਧਾਤਾਂ ਦੀ ਮਾਤਰਾ ਜ਼ਿਆਦਾ ਸੀ। ਮੇਰੇ ਸਰੀਰ ਵਿੱਚ ਲੈੱਡ ਅਤੇ ਮਰਕਰੀ ਵੀ ਬਹੁਤ ਜ਼ਿਆਦਾ ਪਾਈ ਗਈ।
ਇਹ ਵੀ ਪੜ੍ਹੋ-ਦਫਤਰ 'ਚ ਕੰਮ ਕਰਦੇ ਸਮੇਂ ਨੀਂਦ ਆਉਣ ਦੇ ਇਹ ਹਨ ਵੱਡੇ ਕਾਰਨ
2022 ਵਿੱਚ ਜੋਕੋਵਿਚ ਨਾਲ ਕੀ ਹੋਇਆ ਸੀ
ਜੋਕੋਵਿਚ ਕੋਵਿਡ-19 ਨਿਯਮਾਂ ਕਾਰਨ 2022 ਵਿੱਚ ਆਸਟ੍ਰੇਲੀਅਨ ਓਪਨ ਵਿੱਚ ਹਿੱਸਾ ਨਹੀਂ ਲੈ ਸਕਿਆ। ਉਨ੍ਹਾਂ ਨੂੰ ਦਸਤਾਵੇਜ਼ਾਂ ਵਿੱਚ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਦੇ ਨਾਲ ਹੀ ਉਸਨੂੰ ਚਾਰ ਦਿਨ ਇੱਕ ਹੋਟਲ ਵਿੱਚ ਰੱਖਿਆ ਗਿਆ। ਇਹ ਇੱਕ ਨਜ਼ਰਬੰਦੀ ਕੇਂਦਰ ਸੀ। ਇਸ ਤੋਂ ਬਾਅਦ ਜੋਕੋਵਿਚ ਨੂੰ ਵਾਪਸ ਭੇਜ ਦਿੱਤਾ ਗਿਆ। ਇਹ ਦਾਅਵਾ ਕੀਤਾ ਗਿਆ ਸੀ ਕਿ ਜੋਕੋਵਿਚ ਨੇ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਜਾਣਕਾਰੀ ਵੀ ਲੁਕਾਈ ਸੀ।
ਇਹ ਵੀ ਪੜ੍ਹੋ-ਜੇਕਰ ਤੁਸੀਂ ਵੀ ਰਾਤ ਨੂੰ ਬ੍ਰਾਅ ਪਹਿਣ ਕੇ ਸੌਂਦੇ ਹੋ ਤਾਂ ਸਾਵਧਾਨ ! ਪੜ੍ਹੋ ਕੀ ਹੋ ਸਕਦੈ ਨੇ ਨੁਕਸਾਨ
ਜੋਕੋਵਿਚ ਦੇ ਨਾਂ ਕਈ ਰਿਕਾਰਡ ਦਰਜ
ਜੋਕੋਵਿਚ ਦੇ ਨਾਂ 'ਤੇ ਕਈ ਰਿਕਾਰਡ ਦਰਜ ਹਨ। ਉਨ੍ਹਾਂ ਨੇ 24 ਪੁਰਸ਼ ਸਿੰਗਲਜ਼ ਗ੍ਰੈਂਡ ਸਲੈਮ ਜਿੱਤੇ ਹਨ। ਜੋਕੋਵਿਚ ਲੰਬੇ ਸਮੇਂ ਤੋਂ ਦੁਨੀਆ ਦਾ ਨੰਬਰ 1 ਖਿਡਾਰੀ ਰਿਹਾ ਹੈ। ਉਹ ਇਸ ਵੇਲੇ ਏ.ਟੀ.ਪੀ. ਰੈਂਕਿੰਗ ਵਿੱਚ ਸੱਤਵੇਂ ਸਥਾਨ 'ਤੇ ਹੈ। ਜੋਕੋਵਿਚ ਨੇ ਪਿਛਲੇ ਸਾਲ ਪੈਰਿਸ ਓਲੰਪਿਕ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।