ਸਹਿਵਾਗ ਨੇ ਕਿਹਾ- ਟੀਮ ''ਚ ਖਿਡਾਰੀ ਤਾਂ ਲੈ ਲਏ, ਕੀ ਖੇਡਣ ਦਾ ਮੌਕਾ ਮਿਲੇਗਾ

04/15/2019 5:31:47 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਧਾਕੜ ਬੱਲੇਬਾਜ਼ੀ ਵਰਿੰਦਰ ਸਹਿਵਾਗ ਨੇ ਵਿਸ਼ਵ ਕੱਪ ਵਿਚ ਚੋਣ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ। ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਸਹਿਵਾਗ ਨੇ ਟੀਮ ਵਿਚ ਸ਼ਾਮਲ ਉਨ੍ਹਾਂ ਖਿਡਾਰੀਆਂ ਬਾਰੇ ਆਪਣੀ ਰਾਏ ਰੱਖੀ ਹੈ, ਜਿਨ੍ਹਾਂ ਨੂੰ ਵਿਸ਼ਵ ਕੱਪ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਸ਼ਾਇਦ ਹੀ ਮਿਲੇ। ਦਿਨੇਸ਼ ਕਾਰਤਿਕ ਦੀ ਚੋਣ 'ਤੇ ਸਹਿਵਾਗ ਨੇ ਕਿਹਾ, ''ਦਿਨੇਸ਼ ਕਾਰਤਿਕ ਦੇ ਕੋਲ ਤਜ਼ਰਬਾ ਹੈ ਅਤੇ ਇਸੇ ਵਜ੍ਹਾ ਨਾਲ ਉਸ ਨੂੰ ਰਿਸ਼ਭ ਪੰਤ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਉੱਥੇ ਹੀ ਵਿਜੇ ਸ਼ੰਕਰ ਨੂੰ ਲੈ ਕੇ ਸਹਿਵਾਗ ਨੇ ਕਿਹਾ ਕਿ ਉਸ ਟੀਮ ਟੀਮ ਵਿਚ ਚੋਣ ਹੋਣੀ ਲਗਭਗ ਤੈਅ ਸੀ। ਵਿਜੇ ਸ਼ੰਕਰ ਜੇਕਰ ਪਲੇਇੰਗ ਇਲੈਵਨ ਦਾ ਹਿੱਸਾ ਹੋਏ ਤਾਂ ਉਸ ਨੂੰ 4 ਨੰਬਰ 'ਤੇ ਮੌਕਾ ਦਿੱਤਾ ਜਾ ਸਕਦਾ ਹੈ। ਹਾਲਾਂਕਿ ਸਹਿਵਾਗ ਨੇ ਇਹ ਵੀ ਮੰਨਿਆ ਕਿ ਕਪਤਾਨ ਵਿਰਾਟ ਕੋਹਲੀ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ ਅਤੇ ਨੰਬਰ 3 'ਤੇ ਰਾਹੁਲ ਨੂੰ ਖੇਡਣ ਦਾ ਮੌਕਾ ਦਿੱਤਾ ਜਾ ਸਕਦਾ ਹੈ।

ਸਹਿਵਾਗ ਨੇ ਅੱਗੇ ਕਿਹਾ, ''ਲੰਬੇ ਸਮੇਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਖਿਡਾਰੀਆਂ ਨੂੰ ਵਿਚਾਲੇ ਆਰਾਮ ਦੇਣਾ ਵੀ ਜ਼ਰੂਰੀ ਹੈ। ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਵਿਚੋਂ ਕਿਸੇ 2 ਗੇਂਦਬਾਜ਼ਾਂ ਨੂੰ ਪਲੇਇੰਗ ਇਲੈਵਨ ਵਿਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਉੱਥੇ ਹੀ ਹਾਰਦਿਕ ਪੰਡਯਾ ਟੀਮ ਲਈ ਤੀਜੇ ਤੇਜ਼ ਗੇਂਦਬਾਜ਼ ਦਾ ਕੰਮ ਕਰਨਗੇ। ਭਾਰਤ ਨੇ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਦੇ ਰੂਪ 'ਚ 2 ਮੁੱਖ ਸਪਿਨਰਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਉੱਤੇ ਹੀ ਰਵਿੰਦਰ ਜਡੇਜਾ ਬਤੌਰ ਤੀਜੇ ਸਪਿਨਰ ਟੀ ਦਾ ਹਿੱਸਾ ਹੋਣਗੇ। ਭਾਰਤੀ ਟੀਮ ਪਿਛਲੇ ਕੁਝ ਸਮੇਂ ਤੋਂ ਨੰਬਰ 4 ਦੀ ਸਮੱਸਿਆ ਨਾਲ ਗੁਜ਼ਰ ਰਹੀ ਹੈ। ਉਮਦੀ ਜਤਾਈ ਜਾ ਰਹੀ ਹੈ ਕਿ ਵਿਸ਼ਵ ਕੱਪ ਦੌਰਾਨ ਟੀਮ ਨੂੰ ਇਸ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤੀ ਟੀਮ ਤੀਜੀ ਵਾਰ ਭਾਰਤ ਲਈ ਇਹ ਵਿਸ਼ਵ ਕੱਪ ਜਿੱਤਣਾ ਚਾਹੇਗੀ।


Related News