ਪੰਡਯਾ ਦੀ ਧਮਾਕੇਦਾਰ ਪਾਰੀ ''ਤੇ ਸਹਿਵਾਗ ਦਾ ਟਵੀਟ, ਕਿਹਾ...!

08/14/2017 12:05:00 PM

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਤੀਸਰੇ ਟੈਸਟ 'ਚ ਹਾਰਦਿਕ ਪੰਡਯਾ ਨੇ ਆਪਣੇ ਟੈਸਟ ਕਰੀਅਰ ਦਾ ਤੀਜਾ ਸੈਂਕੜਾ ਲਗਾਇਆ। ਤੀਜਾ ਟੈਸਟ ਖੇਡ ਰਹੇ ਇਸ ਧਾਕੜ ਆਲਰਾਉਂਡਰ ਨੇ ਹੁਣ ਤੱਕ 1 ਸੈਂਕੜਾ ਅਤੇ ਇਕ ਅਰਧ ਸੈਂਕੜਾ ਲਗਾਇਆ ਹੈ। ਪੰਡਯਾ ਦੇ ਤੂਫਾਨੀ ਅੰਦਾਜ਼ ਦੀ ਪਹਲਾਂ ਵੀ ਕਈ ਵਾਰ ਤਾਰੀਫ ਕਰ ਚੁੱਕੇ ਵਰਿੰਦਰ ਸਹਿਵਾਗ ਨੇ ਟਵੀਟ ਕਰ ਫਿਰ ਤੋਂ ਉਨ੍ਹਾਂ ਨੂੰ ਵਧਾਈ ਦਿੱਤੀ।
ਵਰਿੰਦਰ ਸਹਿਵਾਗ ਨੇ ਟਵੀਟ ਕੀਤਾ, ''ਵਾਹ! ਕਿੰਨਾ ਸ਼ਾਨਦਾਰ ਸੈਂਕੜਾ ਲਗਾਇਆ ਹਾਰਦਿਕ ਪੰਡਯਾ ਨੇ। ਵੈਲਡਨ ਮੇਰੇ ਕੁੰਗਫੂ ਪੰਡਯਾ! ਮਜ਼ਾ ਆ ਗਿਆÍ'' ਦੱਸ ਦਈਏ ਕਿ ਕ੍ਰਿਕੇਟ ਤੋਂ ਸੰਨਿਆਸ ਲੈਣ ਦੇ ਬਾਅਦ ਤੋਂ ਸਹਿਵਾਗ ਕੁਮੈਂਟਰੀ 'ਚ ਹੱਥ ਆਜਮਾ ਰਹੇ ਹਨ। ਚੈਂਪੀਅਨਸ ਟਰਾਫੀ ਦੌਰਾਨ ਵੀ ਉਨ੍ਹਾਂ ਨੇ ਹਾਰਦਕਿ ਪੰਡਯਾ ਨੂੰ ਕਈ ਵਾਰ ਕੁਮੈਂਟਰੀ ਕਰਦੇ ਹੋਏ ਕੁੰਗਫੂ ਪੰਡਯਾ ਦਾ ਨਾਂ ਦਿੱਤਾ ਸੀ। ਫੀਲਡ ਉੱਤੇ ਐਥਲੈਟਿਕ ਬਲਿਡ ਪਾਉਣ ਪੰਡਯਾ ਕਈ ਮੁਸ਼ਕਿਲ ਕੈਚ ਫੜਦੇ ਹਨ ਅਤੇ ਵਧੀਆ ਫੀਲਡਿੰਗ ਕਰਦੇ ਹਨ। ਇਸ ਖਾਸੀਅਤ ਨੂੰ ਦੇਖ ਕੇ ਸਹਿਵਾਗ ਨੇ ਉਨ੍ਹਾਂ ਨੂੰ ਇਹ ਨਾਂ ਦਿੱਤਾ ਹੈ।

ਪੰਡਯਾ ਨੇ ਕੇਵਲ 86 ਗੇਂਦਾਂ ਖੇਡ ਕੇ ਪਹਿਲਾ ਟੈਸਟ ਸੈਂਕੜਾ ਲਗਾਇਆ ਸੀ। ਆਪਣੀ ਪਾਰੀ ਦੌਰਾਨ ਪੰਡਯਾ ਨੇ 7 ਛੱਕੇ ਅਤੇ 8 ਚੌਕੇ ਮਾਰੇ। ਭਾਰਤੀ ਟੀਮ ਦੀ ਪਾਰੀ ਦੌਰਾਨ 116ਵੇਂ ਓਵਰ 'ਚ ਪੰਡਯਾ ਨੇ ਲਗਾਤਾਰ ਪੰਜ ਗੇਂਦਾਂ ਨੂੰ ਸੀਮਾ ਰੇਖਾ ਦੇ ਬਾਹਰ ਪਹੁੰਚਾਇਆ ਸੀ।


Related News