ਦਰਸ਼ਕਾਂ ਦੀ ਕਮੀ ਕਾਰਨ ਸਕੂਲੀ ਬੱਚੇ ਦੇਖਣਗੇ ਪਾਕਿ-ਬੰਗਲਾਦੇਸ਼ ਦਾ ਮੈਚ

Friday, Jul 05, 2019 - 01:21 AM (IST)

ਦਰਸ਼ਕਾਂ ਦੀ ਕਮੀ ਕਾਰਨ ਸਕੂਲੀ ਬੱਚੇ ਦੇਖਣਗੇ ਪਾਕਿ-ਬੰਗਲਾਦੇਸ਼ ਦਾ ਮੈਚ

ਲੰਡਨ— ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਵਿਸ਼ਵ ਕੱਪ ਮੁਕਾਬਲੇ ਦੌਰਾਨ 250 ਸਥਾਨਕ ਸਕੂਲੀ ਬੱਚਿਆਂ ਨੂੰ ਲਾਰਡਸ ਵਿਚ ਮੈਚ ਦਿਖਾਇਆ ਜਾਵੇਗਾ। ਐੱਮ. ਸੀ. ਸੀ. ਨੇ ਇਹ ਫੈਸਲਾ ਸਟੇਡੀਅਮ ਵਿਚ ਦਰਸ਼ਕਾਂ ਦੀ ਕਮੀ ਨੂੰ ਦੇਖਦੇ ਹੋਏ ਲਿਆ ਹੈ। ਟੂਰਨਾਮੈਂਟ ਹੁਣ ਆਪਣੇ ਆਖਰੀ ਗੇੜ ਵਿਚ ਪਹੁੰਚ ਚੁੱਕਾ ਹੈ ਤੇ ਅਜੇ ਤਕ ਸਿਰਫ 50 ਫੀਸਦੀ ਟਿਕਟਾਂ ਹੀ ਵਿਕੀਆਂ ਹਨ। ਇਸ ਵਿਚ ਐੱਮ. ਸੀ. ਸੀ. ਦੇ ਮੁੱਖ ਕਾਰਜਕਾਰੀ ਲੇਵੇਂਡਰ ਨੇ ਕਲੱਬ ਦੇ ਮੈਂਬਰਾਂ ਨੂੰ ਮੇਲ ਭੇਜ ਕੇ ਇਸ ਬਾਰੇ 'ਚ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਪਹਿਲਾ ਇਸ ਤਰ੍ਹਾਂ ਦਾ ਟੂਰਨਾਮੈਂਟ ਹੈ ਜਿੱਥੇ ਐੱਮ. ਸੀ. ਸੀ. ਦੇ ਮੈਂਬਰਾਂ ਨੂੰ ਆਪਣੀ ਮੈਂਬਰਸ਼ਿਪ ਦੇ ਬਾਵਜੂਦ ਮੈਚ ਟਿਕਟ ਦੇ ਲਈ ਰਾਸ਼ੀ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਲਾਡਰਸ 'ਚ ਖੇਡੇ ਗਏ ਪਿਛਲੇ ਤਿੰਨ ਮੁਕਾਬਲਿਆਂ 'ਚ ਦਰਸ਼ਕਾਂ ਦੀ ਸੰਖਿਆ ਠੀਕ ਸੀ। ਲੇਵੇਂਡਰ ਨੇ ਕਿਹਾ ਕਿ ਮੇਰੇ ਖਿਆਲ ਨਾਲ ਬੱਚਿਆਂ ਨੂੰ ਮੈਚ ਦਿਖਾਉਣ ਨਾਲ ਮੈਦਾਨ 'ਚ ਦਰਸ਼ਕ ਵੀ ਆਉਣਗੇ ਤੇ ਇਹ ਨੋਜਵਾਨਾਂ ਦੇ ਲਈ ਯਾਦਗਾਰ ਵੀ ਰਹੇਗਾ।


author

Gurdeep Singh

Content Editor

Related News