ਪਹਿਲੀਆਂ ਈਸਪੋਰਟਸ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ ਸਾਊਦੀ ਅਰਬ

Tuesday, Aug 20, 2024 - 03:01 PM (IST)

ਨਵੀਂ ਦਿੱਲੀ- ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਵਿਸ਼ਵ ਪੱਧਰ 'ਤੇ ਈਸਪੋਰਟਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਹਿਲੀਆਂ ਈਸਪੋਰਟਸ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਸਾਊਦੀ ਅਰਬ ਦੀ ਰਾਸ਼ਟਰੀ ਓਲੰਪਿਕ ਕਮੇਟੀ ਨਾਲ ਸਾਂਝੇਦਾਰੀ ਕੀਤੀ ਹੈ। ਇਸ ਤੋਂ ਪਹਿਲਾਂ ਓਲੰਪਿਕ ਕਾਰਜਕਾਰੀ ਬੋਰਡ ਨੇ ਈਸਪੋਰਟਸ ਓਲੰਪਿਕ ਖੇਡਾਂ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ਤੋਂ ਬਾਅਦ ਆਈਓਸੀ ਨੇ ਇਹ ਕਦਮ ਚੁੱਕਿਆ।
ਯੂਐੱਨਆਈਵੀ ਸਪੋਰਟਟੈਕ ਦੇ ਸੰਸਥਾਪਕ ਅਤੇ ਐੱਫਈਏਆਈ (ਫੈਡਰੇਸ਼ਨ ਆਫ ਐਸਪੋਰਟਸ ਐਸੋਸੀਏਸ਼ਨ ਇੰਡੀਆ) ਦੇ ਸੰਸਥਾਪਕ ਮੈਂਬਰ ਅਭਿਸ਼ੇਕ ਈਸਰ ਨੇ ਕਿਹਾ, “ਹੁਣ ਹਰ ਦੇਸ਼ ਈਸਪੋਰਟਸ ਨੂੰ ਓਲੰਪਿਕ ਮੈਡਲ ਜਿੱਤਣ ਦੇ ਮੌਕੇ ਵਜੋਂ ਦੇਖੇਗਾ। ਇਹ ਇਸ ਉਦਯੋਗ ਲਈ ਬਹੁਤ ਮਹੱਤਵਪੂਰਨ ਕਦਮ ਹੈ। ਭਾਰਤ ਇਸ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਕਰਨ ਦੇ ਸਮਰੱਥ ਹੈ। ਈਸਪੋਰਟਸ ਸ਼੍ਰੇਣੀ ਵਿੱਚ ਖਿਡਾਰੀ 2021 ਅਤੇ 2022 (150,000 ਤੋਂ 600,000 ਤੱਕ) ਦੇ ਵਿਚਕਾਰ ਚਾਰ ਗੁਣਾ ਵੱਧ ਗਏ ਹਨ ਅਤੇ ਭਵਿੱਖ ਦੇ ਅਨੁਮਾਨਾਂ ਅਨੁਸਾਰ 2027 ਦੇ ਅੰਤ ਤੱਕ ਇਹ ਸੰਖਿਆ 15,00,000 ਤੱਕ ਪਹੁੰਚ ਜਾਵੇਗੀ।
 


Aarti dhillon

Content Editor

Related News