NBA ''ਚ ਖੇਡਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੁਣ ਪੇਸ਼ੇਵਰ ਕੁਸ਼ਤੀ ''ਚ ਆਜ਼ਮਾਏਗਾ ਹੱਥ
Saturday, Sep 25, 2021 - 06:55 PM (IST)
ਨਵੀਂ ਦਿੱਲੀ- ਕਦੀ ਐੱਨ. ਬੀ. ਏ. (National Basketball Association) ਟੀਮ 'ਚ ਜਗ੍ਹਾ ਬਣਾਉਣ ਵਾਲੇ ਭਾਰਤੀ ਖਿਡਾਰੀ ਤੇ ਡੋਪਿੰਗ ਦੇ ਕਾਰਨ ਪਾਬੰਦੀ ਝੱਲ ਰਹੇ ਸਤਨਾਮ ਸਿੰਘ ਭਾਮਰਾ ਨੇ ਹੁਣ ਕੁਸ਼ਤੀ 'ਚ ਹੱਥ ਆਜ਼ਮਾਉਣ ਦਾ ਫ਼ੈਸਲਾ ਕੀਤਾ ਹੈ ਤੇ ਉਨ੍ਹਾਂ ਨੇ ਅਮਰੀਕਾ 'ਚ ਪੇਸ਼ੇਵਰ ਲੀਗ ਦੇ ਨਾਲ ਕਰਾਰ ਕੀਤਾ ਹੈ।
25 ਸਾਲਾ ਸਤਨਾਮ ਨੇ 2015 'ਚ ਐੱਨ. ਬੀ. ਏ. 'ਚ ਡੱਲਾਸ ਮਾਵਰਿਕਸ ਦੀ ਟੀਮ 'ਚ ਜਗ੍ਹਾ ਬਣਾ ਕੇ ਇਤਿਹਾਸ ਰੱਚਿਆ ਸੀ। ਇੱਥੇ ਜਾਰੀ ਬਿਆਨ ਮੁਤਾਬਕ ਉਨ੍ਹਾਂ ਨੇ ਪੇਸ਼ੇਵਰ ਪਹਿਲਵਾਨ ਲਈ ਅਟਲਾਂਟਾ ਸਥਿਤ ਨਾਇਟਮੇਅਰ ਫ਼ੈਕਟਰੀ 'ਚ ਅਭਿਆਸ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਆਲ ਐਲੀਟ ਰੈਸਲਿੰਗ (ਏ. ਈ. ਡਬਲਯੂ) 'ਚ ਹਿੱਸਾ ਲੈ ਸਕਣ। ਸਤਨਾਮ 2019 'ਚ ਡੋਪ ਟੈਸਟ 'ਚ ਅਸਪਲ਼ ਰਹੇ ਸਨ ਜਿਸ ਤੋਂ ਬਾਅਦ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੀ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ 'ਤੇ ਦੋ ਸਾਲ ਦੀ ਪਾਬੰਦੀ ਲਾ ਦਿੱਤੀ ਸੀ। ਉਨ੍ਹਾਂ ਦੀ ਪਾਬੰਦੀ 19 ਨਵੰਬਰ ਨੂੰ ਖ਼ਤਮ ਹੋਵੇਗੀ।