ਵਿਸ਼ਵ ਮੁੱਕੇਬਾਜ਼ੀ ''ਚ ਸਰਿਤਾ ਦਾ ਸਫਰ ਖਤਮ
Sunday, Oct 06, 2019 - 08:04 PM (IST)

ਨਵੀਂ ਦਿੱਲੀ— ਸਾਬਕਾ ਵਿਸ਼ਵ ਚੈਂਪੀਅਨ ਤੇ ਪੰਜ ਵਾਰ ਏਸ਼ੀਆਈ ਸੋਨ ਤਮਗਾ ਅਜੇਤੂ ਸਰਿਤਾ ਦੇਵੀ ਦਾ ਰੂਸ ਦੇ ਉਲਾਨ ਉਦੇ 'ਚ ਚਲ ਰਹੀ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸਫਰ ਐਤਵਾਰ ਨੂੰ 60 ਕਿਲੋ ਵਰਗ 'ਚ ਹਾਰ ਨਾਲ ਖਤਮ ਹੋ ਗਿਆ। ਸਰਿਤਾ ਨੂੰ ਰੂਸ ਦੀ ਨਤਾਲਿਆ ਸ਼ਾਦਰੀਨਾ ਨੇ ਇਕਪਾਸੜ ਅੰਦਾਜ਼ 'ਚ 5-0 ਨਾਲ ਹਰਾਇਆ। ਸਰਿਤਾ ਨੇ 2006 'ਚ ਦਿੱਲੀ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ। ਹੁਣ ਤਕ 2 ਭਾਰਤੀ ਮੁੱਕੇਬਾਜ਼ ਸਵੀਟੀ ਬੂਰਾ (75) ਤੇ ਜਮੁਨਾ ਬੋਰੋ (54) ਆਪਣੇ ਸ਼ੁਰੂਆਤੀ ਮੈਚ ਜਿੱਤ ਕੇ ਪ੍ਰੀ ਕੁਆਰਟਰਫਾਈਨਲ 'ਚ ਪਹੁੰਚੀ ਸਕੀ ਸੀ।