ਸਰਦਾਰ ਸਿੰਘ ਬਣ ਸਕਦੇ ਹਨ ਜੂਨੀਅਰ ਹਾਕੀ ਟੀਮ ਦੇ ਕੋਚ

Friday, Dec 06, 2019 - 01:38 PM (IST)

ਸਰਦਾਰ ਸਿੰਘ ਬਣ ਸਕਦੇ ਹਨ ਜੂਨੀਅਰ ਹਾਕੀ ਟੀਮ ਦੇ ਕੋਚ

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਸਰਦਾਰ ਸਿੰਘ ਜੂਨੀਅਰ ਪੁਰਸ਼ ਹਾਕੀ ਟੀਮ ਦੇ ਕੋਚ ਬਣ ਸਕਦੇ ਹਨ। ਹਾਕੀ ਇੰਡੀਆ ਦੇ ਕਰੀਬੀ ਸੂਤਰਾਂ ਮੁਤਾਬਕ ਇਸ ਬਾਰੇ ਸਰਦਾਰ ਸਿੰਘ ਅਤੇ ਚੋਟੀ ਦੇ ਅਧਿਕਾਰੀਆਂ ਵਿਚਾਲੇ ਇਕ ਦੌਰ ਦੀ ਗੱਲ ਹੋ ਚੁੱਕੀ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਸਰਦਾਰ ਸਿੰਘ ਦੇ ਨਵੇਂ ਸਾਲ 'ਚ ਜ਼ਿੰਮੇਵਾਰੀ ਸੰਭਾਲਣ ਦੀ ਉਮੀਦ ਹੈ।

ਹਾਕੀ ਇੰਡੀਆ ਨੇ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਚਲਦੇ ਜੂਨ 'ਚ ਜੂਡ ਫੇਲਿਕਸ ਨੂੰ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਉਸ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਹੈ। ਹਰਿੰਦਰ ਸਿੰਘ ਦੀ ਵਿਦੇਸ਼ੀ ਕੋਚ ਦੇ ਬਰਾਬਰ ਤਨਖਾਹ ਦੀ ਮੰਗ ਦੇ ਚਲਦੇ ਫਿਲਹਾਲ ਸਰਦਾਰ ਹੀ ਸਭ ਤੋਂ ਬਿਹਤਰ ਬਦਲ ਹੈ। ਟੀਮ ਦੀ ਜ਼ਿੰਮੇਵਾਰੀ ਫਿਲਹਾਲ ਬੀ. ਜੇ. ਕਰੀਅੱਪਾ ਸੰਭਾਲ ਰਹੇ ਹਨ। ਪਰ ਇਹ ਕੰਮਚਲਾਊ ਵਿਵਸਥਾ ਹੀ ਹੈ। ਸਰਦਾਰ ਨੂੰ ਭਾਵੇਂ ਹੀ ਕੋਚਿੰਗ ਦਾ ਤਜਰਬਾ ਨਹੀਂ ਪਰ ਅੱਜ ਦੇ ਜ਼ਮਾਨੇ ਦੀ ਹਾਕੀ ਦੀ ਉਨ੍ਹਾਂ ਦੀ ਸਮਝ 'ਤੇ ਕੋਈ ਵੀ ਸਵਾਲ ਨਹੀਂ ਚੁੱਕ ਸਕਦਾ ਹੈ। ਉਨ੍ਹਾਂ ਨੇ ਡੇਢ ਦਹਾਕੇ ਤਕ ਓਲੰਪਿਕ, ਵਿਸ਼ਵ ਕੱਪ, ਏਸ਼ੀਆਈ ਖੇਡਾਂ, ਚੈਂਪੀਅਨ ਟਰਾਫੀ ਅਤੇ ਏਸ਼ੀਆ ਕੱਪ ਜਿਹੇ ਹਰ ਵੱਡੇ ਕੌਮਾਂਤਰੀ ਟੂਰਨਾਮੈਂਟ 'ਚ ਹਿੱਸਾ ਲਿਆ ਹੈ।


author

Tarsem Singh

Content Editor

Related News