ਭਾਰਤ-ਬੰਗਲਾਦੇਸ਼ ਦਾ ਮੈਚ ਦੇਖਣ ਮੈਦਾਨ ''ਚ ਆਈ ਸਾਰਾ ਤੇਂਦੁਲਕਰ, ਟਵਿਟਰ ''ਤੇ ਲੱਗਾ ਮੀਮਜ਼ ਦਾ ਮੇਲਾ

Friday, Oct 20, 2023 - 11:03 AM (IST)

ਸਪੋਰਟਸ ਡੈਸਕ- ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਵੀ ਪੁਣੇ ਦੇ ਮੈਦਾਨ 'ਤੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਗਿਆ ਮੈਚ ਦੇਖਣ ਪਹੁੰਚੀ ਸੀ। ਦਿਲਚਸਪ ਮੈਚ 'ਚ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੂੰ 245 ਦੌੜਾਂ 'ਤੇ ਰੋਕ ਦਿੱਤਾ। ਇਸ ਦੌਰਾਨ ਭਾਰਤੀ ਗੇਂਦਬਾਜ਼ਾਂ ਖ਼ਾਸ ਕਰਕੇ ਫੀਲਡਰਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਮੈਚ 'ਚ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਇਕ ਵਾਰ ਫਿਰ ਅਰਧ ਸੈਂਕੜਾ ਲਗਾਉਣ 'ਚ ਸਫ਼ਲ ਰਹੇ।
ਡੇਂਗੂ ਵਰਗੀ ਬੀਮਾਰੀ ਤੋਂ ਠੀਕ ਹੋਏ ਸ਼ੁਭਮਨ ਜਦੋਂ ਕ੍ਰਿਕਟ ਵਿਸ਼ਵ ਕੱਪ 'ਚ ਟੀਮ ਇੰਡੀਆ ਲਈ ਖੇਡਣ ਆਏ ਤਾਂ ਦਰਸ਼ਕਾਂ ਨੇ ਉਨ੍ਹਾਂ ਨੂੰ ਜ਼ੋਰ-ਸ਼ੋਰ ਨਾਲ ਤਾੜੀਆਂ ਮਾਰੀਆਂ। ਇਸ ਦੌਰਾਨ ਸਾਰਾ ਤੇਂਦੁਲਕਰ ਵੀਆਈਪੀ ਬਾਕਸ ਵਿੱਚ ਟੀਮ ਇੰਡੀਆ ਲਈ ਚੀਅਰ ਕਰਦੀ ਨਜ਼ਰ ਆਈ। ਸ਼ੁਭਮਨ ਨੇ ਅਰਧ ਸੈਂਕੜਾ ਜੜਿਆ ਅਤੇ ਸਾਰਾ ਨੇ ਤਾੜੀਆਂ ਵਜਾਈਆਂ ਤਾਂ ਖੁਸ਼ੀ ਜਸ਼ਨ ਵਿੱਚ ਬਦਲ ਗਈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮੀਮਜ਼ ਦਾ ਮੇਲਾ ਲੱਗ ਗਿਆ। ਦੇਖੋ...

When Shubman Gill hits a boundary. #INDvsBAN | #indiavsbangladesh pic.twitter.com/3IEWTFqh6u

— Rajabets 🇮🇳👑 (@smileagainraja) October 19, 2023
 
Cameraman zooming on Sara after gill hitting boundaries
Tendulkar saab : pic.twitter.com/ZMvl5GGhfv
— Savage 2.0 (@Meme_Canteen) October 19, 2023
 
PunjabKesari
PunjabKesari
 
ਤੁਹਾਨੂੰ ਦੱਸ ਦੇਈਏ ਕਿ ਇਸ ਕ੍ਰਿਕਟ ਵਿਸ਼ਵ ਕੱਪ ਦੌਰਾਨ ਟੀਮ ਇੰਡੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਭਾਰਤੀ ਟੀਮ ਦਾ ਪਹਿਲਾ ਮੈਚ ਆਸਟ੍ਰੇਲੀਆ ਨਾਲ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਕੱਟੜ ਵਿਰੋਧੀ ਨੂੰ 199 ਦੌੜਾਂ ਤੱਕ ਹੀ ਰੋਕ ਦਿੱਤਾ ਸੀ। ਜਵਾਬ ਵਿੱਚ ਭਾਰਤ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਇਸ ਤੋਂ ਬਾਅਦ ਟੀਮ ਇੰਡੀਆ ਨੇ ਅਫਗਾਨਿਸਤਾਨ 'ਤੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਮੈਚ ਪਾਕਿਸਤਾਨ ਨਾਲ ਸੀ ਜਿਸ ਨੂੰ ਭਾਰਤੀ ਟੀਮ ਨੇ ਇਕ ਤਰਫਾ ਕਰ ਕੇ 7 ਵਿਕਟਾਂ ਨਾਲ ਜਿੱਤ ਲਿਆ। ਹੁਣ ਭਾਰਤੀ ਟੀਮ ਨੇ ਪੁਣੇ ਵਿੱਚ ਬੰਗਲਾਦੇਸ਼ ਖ਼ਿਲਾਫ਼ ਵੀ ਆਪਣੀ ਮਜ਼ਬੂਤ ​​ਸਥਿਤੀ ਬਰਕਰਾਰ ਰੱਖੀ ਹੈ।

 


Aarti dhillon

Content Editor

Related News