624 ਦੌੜਾਂ ਦੀ ਸਾਂਝੇਦਾਰੀ ਦੌਰਾਨ ਖਾਣੇ ''ਤੇ ਚਰਚਾ ਕਰਦੇ ਰਹੇ ਸੀ ਸੰਗਾਕਾਰਾ-ਜੈਵਰਧਨੇ

Wednesday, Jul 29, 2020 - 12:45 AM (IST)

624 ਦੌੜਾਂ ਦੀ ਸਾਂਝੇਦਾਰੀ ਦੌਰਾਨ ਖਾਣੇ ''ਤੇ ਚਰਚਾ ਕਰਦੇ ਰਹੇ ਸੀ ਸੰਗਾਕਾਰਾ-ਜੈਵਰਧਨੇ

ਨਵੀਂ ਦਿੱਲੀ- ਟੈਸਟ ਕ੍ਰਿਕਟ ਦੀ ਸਭ ਤੋਂ ਵੱਡੀ ਸਾਂਝੇਦਾਰੀ ਨੂੰ 14 ਸਾਲ ਪੂਰੇ ਹੋ ਗਏ ਹਨ। ਦੱਖਣੀ ਅਫਰੀਕਾ ਵਿਰੁੱਧ ਕੋਲੰਬੋ ਦੇ ਮੈਦਾਨ 'ਤੇ ਸ਼੍ਰੀਲੰਕਾਈ ਕ੍ਰਿਕਟਰ ਕੁਮਾਰ ਸੰਗਾਕਾਰਾ ਤੇ ਮਹੇਲਾ ਜੈਵਰਧਨੇ ਨੇ ਰਿਕਾਰਡ 624 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਹ ਟੈਸਟ ਕ੍ਰਿਕਟ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਸੰਗਾਕਾਰਾ ਨੇ ਇਸ ਦੌਰਾਨ 675 ਮਿੰਟ ਬੱਲੇਬਾਜ਼ੀ ਕਰਦੇ ਹੋਏ 457 ਗੇਂਦਾਂ ਵਿਚ 287 ਦੌੜਾਂ ਬਣਾਈਆਂ ਸਨ। ਸੰਗਾਕਾਰਾ ਨੇ ਇਸ ਦੌਰਾਨ 35 ਚੌਕੇ ਵੀ ਲਾਏ। ਉਥੇ ਹੀ ਜੈਵਰਧਨੇ ਨੇ ਸਾਢੇ 12 ਘੰਟੇ ਬੱਲੇਬਾਜ਼ੀ ਕਰਦੇ ਹੋਏ 572 ਗੇਂਦਾਂ ਵਿਚ 43 ਚੌਕੇ ਤੇ 1 ਛੱਕੇ ਦੀ ਮਦਦ ਨਾਲ 374 ਦੌੜਾਂ ਬਣਾ ਦਿੱਤੀਆਂ।

PunjabKesari
ਆਪਣੀ ਸਾਂਝੇਦਾਰੀ ਨੂੰ ਯਾਦ ਕਰਦੇ ਹੋਏ ਸੰਗਾਕਾਰਾ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਹ ਸਾਡਾ ਦਿਨ ਸੀ। ਅਸੀਂ ਪਹਿਲੀ ਵਾਰ ਤਦ ਮਿਲੇ ਸੀ ਜਦੋਂ ਅੰਡਰ-17 ਦੇ ਮੁਕਾਬਲੇ ਹੁੰਦੇ ਸਨ। ਮੈਂ ਕੈਂਡੀ ਤੋਂ ਸੀ ਤੇ ਮਹੇਲਾ ਕੋਲੰਬੋ ਤੋਂ। ਅਸੀਂ ਇਕੱਠੇ ਬਹੁਤ ਸਾਰੀ ਕ੍ਰਿਕਟ ਇਕੱਠੇ ਖੇਡੀ ਸੀ ਤੇ ਸਾਡੇ ਵਿਚਾਲੇ ਕ੍ਰਿਕਟ ਦੀ ਚੰਗੀ ਸਮਝ ਸੀ। ਦੱਖਣੀ ਅਫਰੀਕਾ ਵਿਰੁੱਧ ਜਦੋਂ 14 ਦੌੜਾਂ 'ਤੇ 2 ਵਿਕਟਾਂ ਡਿੱਗ ਚੁੱਕੀਆਂ ਸਨ ਤਦ ਮਹੇਲਾ ਕ੍ਰੀਜ਼ 'ਤੇ ਆਇਆ ਸੀ ।ਫਿਰ ਅਸੀਂ ਇਹ ਰਿਕਰਾਡ ਸਾਂਝੇਦਾਰੀ ਕੀਤੀ ਅਤੇ ਇਸ ਸਾਂਝੇਦਾਰੀ ਦੌਰਾਨ ਅਸੀਂ ਸਿਰਫ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਤੇ ਖਾਣੇ ਬਾਰੇ ਹੀ ਗੱਲਬਾਤ ਕਰਦੇ ਰਹੇ। ਅਸੀਂ ਵਾਰ-ਵਾਰ ਇਕ-ਦੂਜੇ ਨੂੰ ਪੁੱਛ ਰਹੇ ਸੀ ਕਿ ਰਾਤ ਨੂੰ ਅਸੀਂ ਖਾਧਾ ਸੀ। ਉਹ ਦਿਨ ਦੌੜਾਂ ਦਾ ਸੀ। ਅਸੀਂ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੂੰ ਰੱਝ ਕੇ ਖੇਡਿਆ।''

PunjabKesari
ਜੈਵਰਧਨੇ ਨੇ ਕਿਹਾ,''ਮੇਰੇ ਬੱਲੇ 'ਤੇ ਗੇਂਦ ਚੰਗੀ ਤਰ੍ਹਾਂ ਨਾਲ ਆ ਰਹੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਸਾਂਝੇਦਾਰੀ ਦਾ ਕੋਈ ਰਿਕਾਰਡ ਤੋੜ ਚੁੱਕੇ ਹਾਂ। ਜਦੋਂ ਮੈਂ ਪੈਵੇਲੀਅਨ ਵਿਚ ਆਇਆ ਤਾਂ ਪਤਾ ਲੱਗਾ ਕਿ ਮੈਂ ਇਕ ਹੋਰ ਰਿਕਾਰਡ ਤੋੜ ਸਕਦਾ ਸੀ। ਇਹ ਰਿਕਾਰਡ ਸੀ ਬ੍ਰਾਇਨ ਲਾਰਾ ਦੇ ਨਾਂ ਟੈਸਟ ਕ੍ਰਿਕਟ ਵਿਚ 400 ਦੌੜਾਂ ਬਣਾਉਣ ਦਾ ਪਰ ਮੈਨੂੰ ਸੰਤੁਸ਼ਟੀ ਹੋਈ ਕਿ ਮੈਂ ਚੰਗੀ ਕ੍ਰਿਕਟ ਖੇਡੀ ਹੈ।


author

Gurdeep Singh

Content Editor

Related News