IPL ਤੋਂ ਬਾਅਦ ਹੁਣ ਦੁਨੀਆ ਦੀ ਇਸ ਵੱਡੀ ਲੀਗ ''ਚ ਵੀ ਖੇਡੇਗਾ ਇਹ ਨੇਪਾਲੀ ਕ੍ਰਿਕਟਰ

Wednesday, Oct 24, 2018 - 10:03 AM (IST)

IPL ਤੋਂ ਬਾਅਦ ਹੁਣ ਦੁਨੀਆ ਦੀ ਇਸ ਵੱਡੀ ਲੀਗ ''ਚ ਵੀ ਖੇਡੇਗਾ ਇਹ ਨੇਪਾਲੀ ਕ੍ਰਿਕਟਰ

ਨਵੀਂ ਦਿੱਲੀ— ਨੌਜਵਾਨ ਲੈੱਗ ਸਪਿਨਰ ਸੰਦੀਪ ਲਾਮਿਚਾਨ ਨੇਪਾਲ ਦੇ ਪਹਿਲੇ ਅਜਿਹੇ ਕ੍ਰਿਕਟਰ ਬਣ ਗਏ ਹਨ ਜੋ ਹੁਣ ਆਸਟ੍ਰੇਲੀਆ ਦੀ ਬਿੱਗ ਬੈਸ਼ ਲੀਗ (ਬੀ.ਬੀ.ਐੱਲ) 'ਚ ਖੇਡਣਗੇ। ਬੀ.ਬੀ.ਐੱਲ. ਦੀ ਟੀਮ ਮੇਲਬਰਨ ਸਟਾਰਸ ਨੇ 2018-19 ਸੀਜ਼ਨ ਲਈ ਉਨ੍ਹਾਂ ਨਾਲ ਕਰਾਰ ਕੀਤਾ ਹੈ। 18ਸਾਲ ਦੇ ਲਾਮਿਚਾਨੇ ਇਸ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਦਿੱਲੀ ਡੇਅਰਡੇਵਿਲਸ ਵੱਲੋਂ ਖੇਡ ਚੁੱਕੇ ਹਨ, ਉਹ ਹੁਣ ਮੇਲਬੋਰਨ ਸਟਾਰਸ 'ਚ ਗਲੇਨ ਮੈਕਸਵੈਲ, ਮਾਰਕਸ ਸਟੋਈਨਿਸ ਅਤੇ ਐਡਮ ਜੰਪਾ ਵਰਗੇ ਖਿਡਾਰੀਆਂ ਨਾਲ ਖੇਡਣਗੇ।

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਲਾਮਿਚਾਨੇ ਹੁਣ ਅੱਧੇ ੰਮੈਚ ਖਤਮ ਹੋਣ ਤੋਂ ਬਾਅਦ ਟੀਮ ਨਾਲ ਜੁੜਣਗੇ ਕਿਉਂਕਿ ਉਨ੍ਹਾਂ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ.ਪੀ.ਐੱਲ.) ਨਾਲ ਪਹਿਲਾਂ ਹੀ ਕਰਾਰ ਕਰ ਰੱਖਿਆ ਹੈ। ਯੁਵਾ ਨੇਪਾਲੀ ਸਪਿਨਰ ਕੈਰੇਬਿਅਨ ਪ੍ਰੀਮੀਅਰ ਲੀਗ (ਸੀ.ਪੀ.ਐੱਲ.) ਅਫਗਾਨਿਸਤਾਨ ਪ੍ਰੀਮੀਅਰ ਲੀਗ ਅਤੇ ਗਲੋਬਲ ਟੀ-20 ਕਨਾਡਾ ਲੀਗ 'ਚ ਵੀ ਖੇਡਦੇ ਹਨ।


Related News