ਅਮਰੀਕੀ ਓਪਨ ''ਚ ਪੁਰਸ਼ ਅਤੇ ਮਹਿਲਾ ਖਿਡਾਰੀਆਂ ਲਈ ਹੋਵੇਗੀ ਇਕ ਸਮਾਨ ਗੇਂਦ

08/18/2023 1:10:30 PM

ਨਿਊਯਾਰਕ- ਅਮਰੀਕੀ ਓਪਨ ਟੈਨਿਸ ਟੂਰਨਾਮੈਂਟ 'ਚ ਇਸ ਸਾਲ ਪੁਰਸ਼ਾਂ ਅਤੇ ਮਹਿਲਾ ਖਿਡਾਰੀਆਂ ਲਈ ਇੱਕ ਸਮਾਨ ਗੇਂਦ ਦੀ ਵਰਤੋਂ ਕੀਤੀ ਜਾਵੇਗੀ ਜੋ ਮਹਿਲਾ ਖਿਡਾਰੀਆਂ ਲਈ ਚੰਗੀ ਖ਼ਬਰ ਹੈ ਜਿਨ੍ਹਾਂ ਨੇ ਪਿਛਲੇ ਸਾਲ ਵਰਤੋਂ 'ਚ ਲਿਆਂਦੀ ਗਈ ਗੇਂਦ ਨੂੰ ਘਟੀਆ ਕਰਾਰ ਦਿੱਤਾ ਸੀ। ਵਿਸ਼ਵ 'ਚ ਨੰਬਰ ਇਕ ਖਿਡਾਰੀ ਅਤੇ ਪਿਛਲੇ ਸਾਲ ਦੀ ਚੈਂਪੀਅਨ ਇੰਗਾ ਸਵਿਯਾਟੇਕ ਉਨ੍ਹਾਂ ਮਹਿਲਾ ਖਿਡਾਰਨਾਂ 'ਚ ਸ਼ਾਮਲ ਸੀ ਜਿਨ੍ਹਾਂ ਨੇ ਮਹਿਲਾ ਵਰਗ 'ਚ ਵਰਤੀ ਜਾ ਰਹੀ ਗੇਂਦ ਨੂੰ ਪੁਰਸ਼ਾਂ ਦੀ ਗੇਂਦ ਨਾਲੋਂ ਹਲਕਾ ਦੱਸਿਆ। ਅਮਰੀਕੀ ਓਪਨ ਚਾਰ ਗ੍ਰੈਂਡ ਸਲੈਮ ਟੂਰਨਾਮੈਂਟਾਂ 'ਚੋਂ ਇੱਕੋ ਇੱਕ ਟੂਰਨਾਮੈਂਟ ਹੈ ਜਿਸ 'ਚ ਪੁਰਸ਼ਾਂ ਅਤੇ ਮਹਿਲਾ ਦੇ ਮੁਕਾਬਲਿਆਂ ਲਈ ਵੱਖ-ਵੱਖ ਗੇਂਦਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- IRE vs IND : ਮੈਚ ਤੋਂ ਪਹਿਲਾਂ ਯੈਲੋ ਅਲਰਟ ਜਾਰੀ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11
ਪਿਛਲੇ ਸਾਲ ਅਮਰੀਕੀ ਓਪਨ ਟੂਰਨਾਮੈਂਟ ਦੇ ਨਿਰਦੇਸ਼ਕ ਸਟੈਸੀ ਅਲਾਸਟਰ ਨੇ ਕੁਝ ਖਿਡਾਰੀਆਂ ਤੋਂ ਉਨ੍ਹਾਂ ਦੀ ਰਾਏ ਲਈ ਸੀ। ਇਨ੍ਹਾਂ ਖਿਡਾਰੀਆਂ ਨੇ ਹਲਕੀ ਗੇਂਦ ਦੀ ਬਜਾਏ ਭਾਰੀ ਗੇਂਦ ਦਾ ਸਮਰਥਨ ਕੀਤਾ ਸੀ। ਸਾਲ ਦਾ ਇਹ ਆਖ਼ਰੀ ਗ੍ਰੈਂਡ ਸਲੈਮ ਟੂਰਨਾਮੈਂਟ ਫਲਸ਼ਿੰਗ ਮੀਡੋਜ਼ 'ਚ ਹਾਰਡ ਕੋਰਟ 'ਤੇ ਖੇਡਿਆ ਜਾਂਦਾ ਹੈ ਅਤੇ ਟੈਨਿਸ ਬਾਲ ਨਿਰਮਾਤਾ ਵਿਲਸਨ ਦੇ ਅਨੁਸਾਰ, ਭਾਰੀ ਗੇਂਦ ਇਸ ਕਿਸਮ ਦੇ ਕੋਰਟ ਲਈ ਆਦਰਸ਼ ਹੈ। ਐਲਾਸਟਰ ਨੇ ਕਿਹਾ, 'ਜੇਕਰ ਡਬਲਯੂਟੀਏ ਗੇਂਦ ਨੂੰ ਬਦਲਣਾ ਚਾਹੁੰਦਾ ਹੈ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੈ। ਵਿਲਸਨ ਮਹਿਲਾਵਾਂ ਲਈ ਵੀ ਇੱਕ ਗੇਂਦ ਤਿਆਰ ਕਰੇਗਾ ਜਿਵੇਂ WTA ਚਾਹੁੰਦਾ ਹੈ। ਇਸ 'ਚ ਕੋਈ ਵਾਧੂ ਖਰਚਾ ਨਹੀਂ ਹੋਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Aarti dhillon

Content Editor

Related News