ਟੋਕੀਓ ਓਲੰਪਿਕ 2020 ਲਈ ਟਿਕਟਾਂ ਦੀ ਬਿਕਰੀ ਹੋਈ ਸ਼ੁਰੂ
Thursday, May 09, 2019 - 03:46 PM (IST)

ਟੋਕੀਓ : ਟੋਕੀਓ ਓਲੰਪਿਕ 2020 ਲਈ ਵੀਰਵਾਰ ਤੋਂ ਟਿਕਟਾਂ ਦੀ ਬਿਕਰੀ ਸ਼ੁਰੂ ਹੋ ਗਈ ਜਿਸ ਵਿਚ ਉਦਘਾਟਨ ਸਮਾਰੋਹ ਲਈ ਸਭ ਤੋਂ ਵੱਧ ਮਹਿੰਗਾ ਟਿਕਟ 300,000 ਯੇਨ ਲਗਭਗ (1 ਲੱਖ 91 ਹਜ਼ਾਰ ਰੁਪਏ) ਦਾ ਹੋਵੇਗਾ। ਜਾਪਾਨ ਦੇ ਸਥਾਨਕ ਨਿਵਾਸੀਆਂ ਲਈ ਸਰਵਸ੍ਰੇਸ਼ਠ ਟਿਕਟ ਪਾਉਣ ਲਈ ਲਾਟਰੀ ਦੇ ਸਹਾਰੇ ਆਪਣੀ ਕਿਸਮਤ ਵੀ ਅਜਮਾਉਣੀ ਹੋਵੇਗੀ। ਓਲੰਪਿਕ ਵਿਚ ਸ਼ਾਮਲ 33 ਖੇਡਾਂ ਲਈ ਵੱਖ-ਵੱਖ ਕੀਮਤਾਂ ਦੇ ਟਿਕਟ ਹਨ। ਸਭ ਤੋਂ ਘੱਟ ਕੀਮਤ ਵਾਲਾ ਟਿਕਟ 2500 ਯੇਨ (ਲਗਭਗ 1600 ਰੁਪਏ) ਦਾ ਹੈ। ਜੋ ਦਰਸ਼ਕ ਕਿਸਮਤ ਵਾਲੇ ਹੋਣਗੇ ਉਨ੍ਹਾਂ ਨੇ ਪੁਰਸ਼ਾਂ ਦੀ 100 ਮੀਟਰ ਦੌੜ ਨੂੰ ਦੇਖਣ ਲਈ ਦਰਸ਼ਕ ਗੈਲਰੀ ਵਿਚ ਸਰਵਸ੍ਰੇਸ਼ਠ ਸੀਟ ਮਿਲ ਜਾਵੇਗੀ ਜਿਸਦੀ ਕੀਮਤ 130,000 ਯੇਨ (ਲਗਭਗ 83 ਹਜ਼ਾਰ ਡਾਲਰ) ਹੋਵੇਗੀ ਪਰ ਉਪਲਬਧ ਟਿਕਟਾਂ ਵਿਚੋਂ ਅੱਧੀਆਂ ਟਿਕਟਾਂ 8000 ਯੇਨ (ਲਗਭਗ 5000 ਰੁਪਏ) ਇਸ ਤੋਂ ਘੱਟ ਵਿਚ ਮਿਲਣਗੇ। ਛੋਟੇ ਬੱਚਿਆਂ ਵਾਲੇ ਮਾਤਾ-ਪਿਤਾ, ਬੁਜ਼ੁਰਗ ਨਾਗਰਿਕਾਂ ਅਤੇ ਵਿਕਲਾਂਗਾ ਲਈ 2020 ਯੇਨ (1287 ਰੁਪਏ) ਦੀਆਂ ਟਿਕਟਾਂ ਦਾ ਖਾਸ ਪ੍ਰਬੰਧ ਹੈ। ਟੋਕੀਓ ਓਲੰਪਿਕ 2020 ਦੇ ਸੀਨੀਅਰ ਮਾਰਕਿਟ ਅਫਸਰ ਯੁਕੋ ਹਿਆਕਾਵਾ ਨੇ ਏ. ਐੱਫ. ਪੀ. ਨੂੰ ਕਿਹਾ ਕਿ ਸਥਾਨਕ ਨਾਗਰਿਕਾਂ ਲਈ ਟਿਕਟਾਂ ਦੀ ਕੀਮਤ ਲੰਡਨ 2012 ਦੇ ਸਮਾਨ ਹੈ ਪਰ ਇਹ ਰੀਓ ਓਲੰਪਿਕ 2016 ਤੋਂ ਥੋੜਾ ਵੱਧ ਹੈ।